ਸਰੀ ਵਿੱਚ ਪਿੰਡ ਸਰੀੰਹ ਦੇ ਮਾਰੇ ਗਏ ਨੌਜਵਾਨ ਪ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਮਦਦ ਦੀ ਗੁਹਾਰ 

777
Share

ਮ੍ਰਿਤਕ ਦੇਹ ਨੂੰ ਇੰਡੀਆ ਭੇਜਣ ਦੀ ਮੰਗ 
ਲੁਧਿਆਣਾ, 12  ਅਪ੍ਰੈਲ (ਪੰਜਾਬ ਮੇਲ)-ਪਿੰਡ ਸਰੀਹ ਜ਼ਿਲ੍ਹਾ ਲੁਧਿਆਣਾ ਦਾ  ਨੌਜਵਾਨ ਪ੍ਰਿਤਪਾਲ ਸਿੰਘ ਜੋ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਗਿਆ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਰਹਿੰਦਾ ਸੀ ਉਸ ਦੀ ਬੀਤੇ ਦਿਨੀਂ ਕਿਸੇ ਅਗਿਆਤ ਵਿਅਕਤੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ । ਬੇਕਸੂਰ ਅਤੇ ਬੇਸਹਾਰਾ ਪ੍ਰਿਤਪਾਲ ਸਿੰਘ ਜਦੋਂ ਆਪਣੀ ਕਾਰ ਵਿੱਚ ਕੋਈ ਡਲਿਵਰੀ ਦੇਣ ਗਿਆ ਤਾਂ ਕਿਸੇ ਲੁਟੇਰਾ ਟਾਈਪ ਕਾਲੇ ਨੇ ਉਸ ਨੂੰ ਗੋਲੀ ਮਾਰ ਦਿੱਤੀ । ਨੌਜਵਾਨ ਪ੍ਰਿਤਪਾਲ ਸਿੰਘ ਸਰੀਹ ਦੀ ਬੇਵਕਤੀ ਮੌਤ ਨੇ ਜਿੱਥੇ ਉਹਦੇ ਮਾਪਿਆਂ ਦੀ ਵੱਸਦੀ ਦੁਨੀਆਂ ਤਹਿਸ ਨਹਿਸ ਕਰ ਦਿੱਤੀ ਉੱਥੇ ਪੰਜਾਬੀਆਂ ਨੂੰ ਵੀ ਇਸ ਮੌਤ ਦਾ ਵੱਡਾ ਸਦਮਾ ਲੱਗਿਆ ਹੈ ।ਪ੍ਰਿਤਪਾਲ ਸਿੰਘ ਦਾ ਪਿਤਾ ਸ਼ਮਸ਼ੇਰ ਸਿੰਘ ਰੇਲਵੇ ਪੁਲੀਸ ਵਿੱਚ ਮੁਲਾਜ਼ਮ ਹੈ । ਕੈਨੇਡਾ ਵਸਦੇ ਪੰਜਾਬੀ ਪਰਵਾਸੀਆਂ ਨੂੰ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਮਦਦ ਦੀ ਗੁਹਾਰ ਲਾਈ ਹੈ ਜੇਕਰ ਹੋ ਸਕੇ ਤਾਂ ਸਵਰਗੀ ਪ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਪਿੰਡ ਸਰੀਹਂ ਜ਼ਿਲ੍ਹਾ  ਲੁਧਿਆਣਾ ਵਿਖੇ ਪਹੁੰਚਣ ਦਾ ਪ੍ਰਬੰਧ ਕਰ ਦਿੱਤਾ ਜਾਵੇ ਤਾਂ ਜੋ ਆਪਣੇ ਲਾਡਲੇ ਦਾ ਸੰਸਕਾਰ ਉਹ ਆਪਣੇ ਹੱਥੀਂ ਕਰ ਸਕਣ ਜੇਕਰ ਇਹ ਅਸੰਭਵ ਹੈ ਤਾਂ ਉਸ ਦਾ ਸੰਸਕਾਰ ਸਿੱਖ ਰੀਤੀ ਰਿਵਾਜ਼ਾਂ ਮੁਤਾਬਕ ਸਰੀ ਵਿਖੇ ਹੀ ਕਰ ਦਿੱਤਾ ਜਾਵੇ ।ਸਵਰਗੀ ਪ੍ਰਿਤਪਾਲ ਸਿੰਘ bear creek park 13483 avenue surrey ਵਿਖੇ ਰਹਿੰਦਾ ਸੀ ਉਸ ਦੇ ਪਿਤਾ ਸ਼ਮਸ਼ੇਰ ਸਿੰਘ ਦਾ ਫੋਨ ਨੰਬਰ +91- 9814652793 ਹੈ। ਇਸ ਫੋਨ ਨੰਬਰ ਉੱਤੇ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ।ਪਰਿਵਾਰ ਵੱਡੇ ਸਦਮੇ ਵਿੱਚ ਹੈ ਬੜੀਆਂ ਵੱਡੀਆਂ ਤਕਲੀਫ਼ਾਂ ਆਫਤਾਂ ਨਾਲ ਬੱਚਾ ਕੈਨੇਡਾ ਭੇਜਿਆ ਸੀ ਪਰ ਪਤਾ ਨਹੀਂ ਕਿਉਂ ਕੁਦਰਤ ਨੇ ਇਹ ਮਾੜਾ ਭਾਣਾ ਵਰਤਾ ਦਿੱਤਾ ਪ੍ਰਮਾਤਮਾ ਪ੍ਰਿਤਪਾਲ ਸਿੰਘ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।
ਬੇਨਤੀ ਕਰਤਾ
ਜਗਰੂਪ ਸਿੰਘ ਜਰਖੜ

Share