ਸਰੀ ਵਿਚ ਪੰਜਾਬੀ ਨੌਜਵਾਨ ਦੀ ਝੀਲ ਵਿਚ ਡੁੱਬਣ ਕਾਰਨ ਮੌਤ

550
Share

ਸਰੀ, 9 ਅਕਤੂਬਰ (ਪੰਜਾਬ ਮੇਲ)- ਕੈਨੇਡਾ ਦੇ ਸ਼ਹਿਰ ਸਰੀ ਵਿਚ ਪੰਜਾਬੀ ਨੌਜਵਾਨ ਭਵਜੀਤ ਸਿੰਘ ਔਜਲਾ ਦੀ ਝੀਲ ਵਿਚ ਡੁੱਬਣ ਕਾਰਨ ਮੌਤ ਹੋ ਗਈ। ਉਸ ਦੀ ਉਮਰ 37 ਸਾਲ ਸੀ।

ਸਥਾਨਕ ਪੁਲਸ ਮੁਤਾਬਕ ਭਵਜੀਤ ਸਿੰਘ ਇਕ ਕੁੜੀ ਨਾਲ ਪਾਣੀ ਵਿਚ ਚੱਲਣ ਵਾਲੇ ਸਕੂਟਰ ‘ਤੇ ਸਵਾਰ ਹੋ ਕੇ ਮੈਪਿਲ ਰਿੱਜ ਦੀ ਐਲੂਇਟ ਝੀਲ ਵਿਚ ਜਾ ਰਿਹਾ ਸੀ ਕਿ ਸਕੂਟਰ ਅਚਾਨਕ ਬੇਕਾਬੂ ਹੋ ਕੇ ਪਾਣੀ ਵਿਚ ਉਲਟ ਗਿਆ। ਉੱਥੇ ਮੌਜੂਦ ਕੁਝ ਲੋਕਾਂ ਨੇ ਉਨ੍ਹਾਂ ਦੋਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕੁੜੀ ਤਾਂ ਬਚ ਗਈ ਪਰ ਭਵਜੀਤ ਨੂੰ ਬਚਾਇਆ ਨਾ ਜਾ ਸਕਿਆ।

ਜ਼ਿਕਰਯੋਗ ਹੈ ਕਿ ਐਲੂਇਟ ਝੀਲ 500 ਮੀਟਰ ਡੂੰਘੀ ਹੈ ਤੇ ਇਸ ਵਿਚ ਵੱਡੀਆਂ ਚੱਟਾਨਾਂ ਹੋਣ ਕਾਰਨ ਲਾਸ਼ ਲੱਭਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ । ਅਜੇ ਤੱਕ ਭਵਜੀਤ ਦੀ ਲਾਸ਼ ਨਹੀਂ ਮਿਲ ਸਕੀ। ਜ਼ਿਕਰਯੋਗ ਹੈ ਕਿ ਬਿ੍ਟਿਸ਼ ਕੋਲੰਬੀਆ ਵਿਚ ਬੀਤੇ 5 ਮਹੀਨਿਆਂ ‘ਚ 35 ਜਾਣਿਆਂ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਕਈ ਪੰਜਾਬੀ ਸਨ। ਦੱਸ ਦਈਏ ਕਿ ਕੈਨੇਡਾ ਘੁੰਮਣ ਦੇ ਸ਼ੌਕੀਨ ਪਾਣੀ ਵਿਚ ਜਾਣ ਲਈ ਉਤਸ਼ਾਹਤ ਹੁੰਦੇ ਹਨ ਤੇ ਇਸੇ ਦੌਰਾਨ ਕੁਝ ਲੋਕ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ।


Share