ਸਰੀ ਵਿਚ ਡਾ. ਗੁਰਬਖ਼ਸ਼ ਸਿੰਘ ਭੰਡਾਲ ਨਾਲ ਵਿਸ਼ੇਸ਼ ਸਾਹਿਤਕ ਮਿਲਣੀ

234
Share

ਸਰੀ, 3 ਫਰਵਰੀ (ਹਰਦਮ ਮਾਨ/ਪੰਜਾਬ ਮੇਲ)-ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਵੈਨਕੂਵਰ ਵਿਚਾਰ ਮੰਚ ਦੇ ਸਹਿਯੋਗ ਨਾਲ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ ਨਾਲ ਸਰੀ ਵਿਖੇ ਵਿਸ਼ੇਸ਼ ਸਾਹਿਤਕ ਮਿਲਣੀ ਰਚਾਈ ਗਈ ਅਤੇ ਇਸ ਮੌਕੇ ਉਨ੍ਹਾਂ ਦੀ ਇਹ ਪੁਸਤਕ ਕਾਇਆ ਤੇ ਕੈਨਵਸ ਰਿਲੀਜ਼ ਕੀਤੀ ਗਈ

  ਮੀਟਿੰਗ ਦਾ ਸੰਚਾਲਨ ਕਰਦਿਆਂ ਸ਼ਾਰ ਮੋਹਨ ਗਿੱਲ ਨੇ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੇ ਅਧਿਆਪਨ ਅਤੇ ਸਾਹਿਤਕ ਕਾਰਜ ਬਾਰੇ ਵਿਸ਼ੇਸ਼ ਚਾਨਣਾ ਪਾਇਆ  ਉਨ੍ਹਾਂ ਦੱਸਿਆ ਕਿ ਡਾ. ਭੰਡਾਲ ਨੇ ਲਗਾਤਾਰ 30 ਸਾਲ ਪੰਜਾਬ ਵਿਚ ਕਾਲਜ ਵਿਦਿਆਰਥੀਆਂ ਨੂੰ ਗਿਆਨ ਦਾ ਚਾਨਣ ਵੰਡਿਆ ਤੇ ਉਸ ਤੋਂ ਬਾਅਦ ਉਨ੍ਹਾਂ ਕੈਨੇਡਾ ਆ ਕੇ ਪੰਜਾਬੀ ਪੱਤਰਕਾਰੀ ਲਈ ਵੀ ਵਿਸੇਸ਼ ਕਾਰਜ ਕੀਤਾ ਲਗਾਤਾਰ ਛੇ ਸਾਲ ਪੱਤਰਕਾਰੀ ਦਾ ਕਾਰਜ ਕਰਨ ਉਪਰੰਤ ਉਹ ਅਮਰੀਕਾ ਚਲੇ ਗਏ  ਅਤੇ ਹੁਣ ਪਿਛਲੇ ਸਾਲ ਤੋਂ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਗਿਆਨ ਪ੍ਰਦਾਨ ਕਰ ਰਹੇ ਹਨ

ਡਾ. ਭੰਡਾਲ ਨੇ ਆਪਣੇ ਸਾਹਿਤਕ ਕਾਰਜ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਕੋਈ ਵੀ ਰਚਨਾ ਦੀ ਸਿਰਜਣ ਪ੍ਰਕਿਰਿਆ ਸਮੇਂ ਉਨ੍ਹਾਂ ਦਾ ਵਿਸ਼ੇਸ਼ ਫੋਕਸ ਹੁੰਦਾ ਹੈ ਕਿ ਕੁਝ ਨਿਵੇਕਲਾ ਲਿਖਿਆ ਜਾਵੇ। ਉਨ੍ਹਾਂ ਇਸ ਸਬੰਧੀ ਆਪਣੀਆਂ ਕੁਝ ਰਚਨਾਵਾਂ ਦੀਆਂ ਉਦਾਹਰਣਾਂ ਵੀ ਦਿੱਤੀਆਂ। ਉਨ੍ਹਾਂ ਭਾਰਤ, ਕੈਨੇਡਾ ਅਤੇ ਅਮਰੀਕਾ ਵਿਚਲੇ ਵਿਦਅਕ ਖੇਤਰਾਂ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਵਿਸ਼ੇਸ਼ ਤੌਰ ਤੇ ਕਿਹਾ ਕਿ ਅਸੀਂ ਬੇੱਸ਼ਕ ਵਿਕਸਤ ਮੁਲਕਾਂ ਵਿਚ ਆ ਗਏ ਹਾਂ ਪਰ ਸਾਡੇ ਭਾਈਚਾਰੇ ਵਿਚ ਉੱਚ ਵਿਦਿਆ ਹਾਸਲ ਦੀ ਅਜੇ ਵੀ ਬਹੁਤੀ ਦਿਲਚਸਪੀ ਨਹੀਂ ਹੈ। ਅਸੀਂ ਕੈਨੇਡਾ, ਅਮਰੀਕਾ ਆ ਕੇ ਵੱਡੇ ਵੱਡੇ ਕਾਰੋਬਾਰ ਸਥਾਪਿਤ ਕਰ ਲਏ, ਮਹਿਲ-ਨੁਮਾ ਘਰ ਉਸਾਰ ਲਏ, ਰਾਜਨੀਤੀ ਵਿਚ ਵੱਡੇ ਪੱਧਰ ਤੇ ਸ਼ਮੂਲੀਅਤ ਕਰ ਲਈ ਪਰ ਦੁੱਖ ਦੀ ਗੱਲ ਹੈ ਕਿ ਅੱਜ ਵੀ ਮੈਡੀਕਲ ਖੇਤਰ ਵਿਚ ਸਾਡਾ ਯੋਗਦਾਨ ਨਾਂਹ ਦੇ ਬਰਾਬਰ ਹੈ। ਅਸੀਂ ਡੈਂਟਲ ਸਰਜਨ, ਅੱਖਾਂ ਦੇ ਮਾਹਿਰ ਅਤੇ ਹੋਰ ਵੱਡੇ ਡਾਕਟਰ ਆਪਣੀ ਕਮਿਊਨਿਟੀ ਵਿੱਚੋਂ ਪੈਦਾ ਨਹੀਂ ਕਰ ਸਕੇ ਅਤੇ ਨਾ ਹੀ ਸਰਕਾਰੀ ਖੇਤਰ ਦੀਆਂ ਨੌਕਰੀਆਂ ਵਿਚ ਸਾਡੀ ਕੋਈ ਖਾਸ ਪ੍ਰਾਪਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹੁਣ ਸਾਨੂੰ ਇਨ੍ਹਾਂ ਖੇਤਰਾਂ ਵਿਚ ਆਪਣੀ ਭਾਈਵਾਲੀ ਬਣਾਉਣ ਲਈ ਕਾਰਜਸ਼ੀਲ ਹੋਣਾ ਚਾਹੀਦਾ ਹੈ।

ਇਸ ਮਿਲਣੀ ਸਮੇਂ ਉੱਘੇ ਵਿਦਵਾਨ ਡਾ. ਸਾਧੂ ਸਿੰਘ, ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਨਾਮਵਰ ਗ਼ਜ਼ਲਗੋ ਜਸਵਿੰਦਰ, ਜਰਨਲਿਸਟ ਸੁਰਿੰਦਰ ਚਾਹਲ, ਹਰਦਮ ਸਿੰਘ ਮਾਨ, ਸਤੀਸ਼ ਗੁਲਾਟੀ, ਨਵਰੂਪ ਸਿੰਘ ਐਬਟਸਫੋਰਡ ਵੀ ਹਾਜਰ ਸਨ। 


Share