ਸਰੀ ਨਿਵਾਸੀ ਪੰਜਾਬਣ ਨੀਲਮ ਸਹੋਤਾ ਨੂੰ ਮਿਲੇਗਾ ‘ਵੂਮੈਨ ਆਫ਼ ਦਾ ਈਅਰ’ ਐਵਾਰਡ

57
Share

ਟੋਰਾਂਟੋ, 18 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਬੀ.ਸੀ. ਬਿਜ਼ਨਸ ਮੈਗਜ਼ੀਨ ਨੇ ਆਪਣੇ ਤੀਜੇ ਸਾਲਾਨਾ ‘ਵੂਮੈਨ ਆਫ਼ ਦਾ ਈਅਰ’ ਅਵਾਰਡਾਂ ਦਾ ਐਲਾਨ ਕੀਤਾ ਅਤੇ ਡਾਇਵਰਸਿਟੀ ਦੀ ਮੁੱਖ ਕਾਰਜਕਾਰੀ ਅਧਿਕਾਰੀ ਭਾਰਤੀ ਮੂਲ ਦੀ ਨੀਲਮ ਸਹੋਤਾ ਨੂੰ ਉਸ ਦੀਆਂ ਸ਼ਾਨਦਾਰ ਸ਼ਲਾਘਾਯੋਗ ਸੇਵਾਵਾਂ ਦੇ ਬਦਲੇ ਆਪਣੀ ਸੂਚੀ ਵਿਚ ਸ਼ਾਮਲ ਕੀਤਾ ਹੈ। ਨੀਲਮ ਸਹੋਤਾ ਨੇ ਔਰਤਾਂ ਦੀ ਅਗਵਾਈ ਅਤੇ ਹਮਦਰਦੀ ਲਈ ਗੈਰ-ਲਾਭਕਾਰੀ ਲੀਡਰ ਸ਼੍ਰੇਣੀ ਵਿਚ ਇਕ ਜਿੱਤ ਪ੍ਰਾਪਤ ਕੀਤੀ ਹੈ। ਇਹ ਐਵਾਰਡ ਹਰ ਸਾਲ ਉਨ੍ਹਾਂ ਲੋਕਾਂ ਨੂੰ ਮਿਲਦਾ ਹੈ, ਜਿਨ੍ਹਾਂ ਨੇ ਆਪਣੇ ਖੇਤਰ ਦੇ ਅੰਦਰ ਸਮਾਜ ਭਲਾਈ ਦੀਆਂ ਸ਼ਲਾਘਾਯੋਗ ਸੇਵਾਵਾਂ ਦਿੱਤੀਆਂ ਹੋਣ।
ਇਸ ਐਵਾਰਡ ਲਈ ਸੂਬੇ ਭਰ ਤੋਂ 8 ਔਰਤਾਂ ਦੀ ਚੋਣ ਹੋਈ ਸੀ, ਜਿਨ੍ਹਾਂ ਵਿਚ ਪੰਜਾਬਣ ਨੀਲਮ ਸਹੋਤਾ ਦਾ ਨਾਂ ਸਾਮਲ ਹੈ। ਵੈਨਕੂਵਰ ਦੀ ਜੰਮਪਲ ਨੀਲਮ ਸਹੋਤਾ ਨੇ ਬੈਚੁਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਡਿਗਰੀ ਕੀਤੀ ਹੋਈ ਹੈ। ਉਹ ਸਾਈਮਨ ਫਰੇਜ਼ਰ ਯੂਨੀਵਰਸਿਟੀ ਬਰਨਬੀ ਦੀ ਗਵਰਨਿੰਗ ਕੌਂਸਲ ਮੈਂਬਰ ਅਤੇ ਡਾਇਵਰਸ ਸਿਟੀ ਕਮਿਊਨਿਟੀ ਸਰਵਿਸਿਜ਼ ਦੀ ਸੀ.ਈ.ਓ. ਵੀ ਹੈ। ਨੀਲਮ ਸਹੋਤਾ ਬੀਤੇ ਤਕਰੀਬਨ 6 ਸਾਲ ਤੋਂ ਸਰੀ ਲਾਇਬ੍ਰੇਰੀਜ਼ ਬੋਰਡ ਨਾਲ ਸੇਵਾਵਾਂ ਨਿਭਾਅ ਰਹੀ ਹੈ ਤੇ ਦੋ ਸਾਲ ਪਹਿਲਾਂ ਉਸ ਨੂੰ ਬੋਰਡ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ। ਨੀਲਮ ਰਜਿਸਟਰਡ ਚੈਰਿਟੀ ਦੀ ਅਗਵਾਈ ਕਰਨ ਵਾਲੇ ਆਪਣੇ ਕੰਮ ਬਾਰੇ ਬਹੁਤ ਦਿਲਚਸਪੀ ਰੱਖਦੀ ਹੈ।
ਨੀਲਮ ਸਹੋਤਾ ਜੋ ਸੰਨ 2013 ਵਿਚ ਸੀ.ਈ.ਓ. ਬਣੀ, ਪਹਿਲਾਂ ਕਾਰਪੋਰੇਟ ਖੇਤਰ ਵਿਚ ਕੰਮ ਕਰਦੇ ਹੋਏ, ਕਰਾਊਨ ਏਜੰਸੀ ਬੀ.ਸੀ. ਹਾਊਸਿੰਗ ਦੇ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਸਹੋਤਾ ਨੇ ਇੰਟਰਪ੍ਰੀਟੇਸ਼ਨ ਐਂਡ ਟ੍ਰਾਂਸਲੇਸ਼ਨ ਸਰਵਿਸਿਜ਼ ਲਈ ਮਾਡਲ ਵਿਕਸਿਤ ਕੀਤਾ, ਜੋ ਕਿ ਅਧਿਕਾਰਤ ਤੌਰ ‘ਤੇ 2013 ਵਿਚ ਲਾਂਚ ਹੋਇਆ ਅਤੇ ਹੁਣ ਸਰਕਾਰ ਅਤੇ ਕਾਰਪੋਰੇਟ ਗਾਹਕਾਂ ਤੋਂ ਸਾਲਾਨਾ ਆਮਦਨ ਵਿਚ ਲਗਭਗ 1.4 ਮਿਲੀਅਨ ਡਾਲਰ ਪੈਦਾ ਕਰਦਾ ਹੈ। ਬੀ.ਸੀ. ਵਿਚ ਆਪਣੀ ਕਿਸਮ ਦਾ ਸਭ ਤੋਂ ਵੱਡਾ ਕਾਰੋਬਾਰ ਹੈ, ਜਿਸ ਦੀਆਂ ਦੁਕਾਨਾਂ ਲਗਭਗ 300 ਪ੍ਰਵਾਸੀਆਂ ਨੂੰ ਰੁਜ਼ਗਾਰ ਦਿੰਦੀਆਂ ਹਨ, ਜੋ 88 ਤੋਂ ਵੱਧ ਭਾਸ਼ਾਵਾਂ ਵਿਚ ਕੰਮ ਕਰਦੇ ਹਨ। ਇਹ 40,000 ਵਰਗ ਫੁੱਟ ਹੱਬ ਸਾਲਾਨਾ 16,000 ਨਵੇਂ ਆਉਣ ਵਾਲਿਆਂ ਦੀ ਸੇਵਾ ਕਰਦਾ ਹੈ ਪਰ ਕਿਉਂਕਿ ਡਾਇਵਰਸਿਟੀ ਦਾ ਵਿਸਤਾਰ ਸਕੂਲਾਂ ਅਤੇ ਮਨੋਰੰਜਨ ਕੇਂਦਰਾਂ ਵਰਗੀਆਂ ਥਾਵਾਂ ‘ਤੇ ਵੀ ਹੋ ਗਿਆ ਹੈ, ਇਹ ਗਿਣਤੀ ਬਹੁਤ ਜ਼ਿਆਦਾ ਹੈ। ਸਹੋਤਾ, ਲੋਕਾਂ ਨੂੰ ਇਹ ਦੱਸਣ ਦੀ ਬਜਾਏ ਲੋਕਾਂ ਦੀ ਸਲਾਹ ਮੰਗਦੀ ਹੈ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਉਹ ਵੱਡੇ ਸਮਾਜਿਕ ਮੁੱਦਿਆਂ ‘ਤੇ ਕੰਮ ਕਰ ਰਹੀ ਹੈ।


Share