ਸਰੀ ਦਾ ਸਿੱਖ ਗੇਂਦਬਾਜ਼ ਇੰਗਲੈਂਡ ਕ੍ਰਿਕਟ ਟੀਮ ‘ਚ ਥਾਂ ਬਣਾਉਣ ਦੀ ਭਾਲ ‘ਚ

828
Share

ਲੰਡਨ, 27 ਜੂਨ (ਪੰਜਾਬ ਮੇਲ)- ਸਰੀ ਦਾ ਅਮਰ ਵਿਰਦੀ ਸਿੱਖ ਫ਼ਿਰਕੀ ਗੇਂਦਬਾਜ਼ ਮੌਂਟੀ ਪਨੇਸਰ ਦੇ ਨਕਸ਼ੇ-ਕਦਮ ‘ਤੇ ਚੱਲਦਿਆਂ ਇੰਗਲੈਂਡ ਟੈਸਟ ਟੀਮ ‘ਚ ਥਾਂ ਬਣਾਉਣ ਦੀ ਭਾਲ ਵਿੱਚ ਹੈ। ਇੰਗਲੈਂਡ ਨੇ ਸਾਊਥੈਂਪਟਨ ਵਿੱਚ ਵੈਸਟ ਇੰਡੀਜ਼ ਖ਼ਿਲਾਫ਼ 8 ਜੁਲਾਈ ਤੋਂ ਘਰੇਲੂ ਲੜੀ ਖੇਡਣੀ ਹੈ। 21 ਸਾਲਾ ਵਿਰਦੀ ਨੇ ਨਵੀਂ ਬਹਿਸ ‘ਘੱਟਗਿਣਤੀਆਂ ਦੀ ਇੰਗਲਿਸ਼ ਕ੍ਰਿਕਟ ‘ਚ ਨੁਮਾਇੰਦਗੀ’ ਨਾਲ ਇੰਗਲੈਂਡ ਦੇ 30 ਮੈਂਬਰੀ ਟਰੇਨਿੰਗ ਗਰੁੱਪ ਵਿਚ ਥਾਂ ਬਣਾਈ ਹੈ। ਵਿਰਦੀ ਨੇ ਬ੍ਰਿਟਿਸ਼ ਮੀਡੀਆ ਨੂੰ ਕਿਹਾ, ”ਮੈਂ ਗਰੈਮ ਸਵੈਨ ਅਤੇ ਮੌਂਟੀ ਪਨੇਸਰ ਦੀ ਗੇਂਦਬਾਜ਼ੀ ਨੂੰ ਵੇਖਦਿਆਂ ਵੱਡਾ ਹੋਇਆ ਹਾਂ ਅਤੇ ਉਹ ਮੇਰੇ ਪ੍ਰੇਰਨਾ ਸਰੋਤ ਹਨ।” ਉਸ ਨੇ ਕਿਹਾ, ”ਮੌਂਟੀ ਤਾਂ ਬਿਲਕੁਲ ਮੇਰੇ ਵਾਂਗ ਦਿਸਦਾ ਹੈ। ਉਹ ਮੇਰੇ ਹੀ ਭਾਈਚਾਰੇ (ਸਿੱਖ) ਤੋਂ ਆਉਂਦਾ ਹੈ। ਅਸੀਂ ਘੱਟਗਿਣਤੀ ਭਾਈਚਾਰੇ ਤੋਂ ਆਉਂਦੇ ਹਾਂ, ਜਿਸ ਦੀ ਕ੍ਰਿਕਟ ‘ਚ ਗਿਣਤੀ ਬਹੁਤ ਥੋੜ੍ਹੀ ਹੈ। ਜਦੋਂ ਤੁਸੀਂ ਆਪਣੇ ਨਾਲਦੇ ਵਿਅਕਤੀ ਨੂੰ ਦੂਜੇ ਖੇਤਰ ‘ਚ ਬਿਹਤਰ ਕਰਦਾ ਵੇਖਦੇ ਹੋ ਤਾਂ ਤੁਹਾਨੂੰ ਵੀ ਲਗਦਾ ਹੈ ਕਿ ਤੁਸੀਂ ਵੀ ਕਰ ਸਕਦੇ ਹੋ।” ਖੱਬੇ ਹੱਥ ਦੇ ਸਪਿੰਨਰ ਪਨੇਸਰ ਨੇ ਇੰਗਲੈਂਡ ਲਈ 50 ਟੈਸਟ ਖੇਡੇ ਹਨ।


Share