ਸਰੀ ‘ਚ ਵਾਪਰੇ ਸੜਕ ਹਾਦਸੇ ਵਿਚ ਤਿੰਨ ਹਾਕੀ ਖਿਡਾਰੀਆਂ ਦੀ ਮੌਤ

585
Share

ਸਰੀ, 22 ਅਗਸਤ, (ਹਰਦਮ ਮਾਨ/ (ਪੰਜਾਬ ਮੇਲ)- 2021-ਸਰੀ ਵਿਚ ਵਾਪਰੇ ਇਕ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ਨੀਵਾਰ ਸਵੇਰੇ 104 ਐਵਨਿਊ ਦੇ 16000 ਬਲਾਕ ਤੇ ਵਾਪਰਿਆ ਜਦੋਂ ਇਨ੍ਹਾਂ ਨੋਜਵਾਨਾਂ ਦੀ ਕਾਰ ਇਕ ਦਰੱਖਤ ਨਾਲ ਜਾ ਟਕਰਾਈ। ਪੁਲਿਸ ਅਤੇ ਐਮਰਜੈਂਸੀ ਵਰਕਰ ਮੌਕੇ ਤੇ ਪੁੱਜ ਗਏ ਸਨ।

ਸਰੀ ਆਰਸੀਐਮਪੀ ਕਾਰਪੋਰੇਲ ਵਨੀਸਾ ਮੰਨ ਨੇ ਦੱਸਿਆ ਕਿ ਹਾਦਸਾ ਏਨਾ ਭਿਆਨਕ ਸੀ ਕਿ ਤਿੰਨੇ ਨੌਜਵਾਨ ਹਾਦਸੇ ਵਾਲੀ ਥਾਂ ਤੇ ਹੀ ਮਾਰੇ ਗਏ। ਤਿੰਨਾਂ ਦੀ ਉਮਰ 16-17 ਸਾਲ ਸੀ।  ਉਨ੍ਹਾਂ ਦੱਸਿਆ ਕਿ ਮਾਰੇ ਗਏ ਤਿੰਨੇ ਨੌਜਵਾਨ ਪਾਰਕਰ ਮੈਗਨੂਸਨਰੋਨਿਨ ਸ਼ਰਮਾ ਅਤੇ ਕੈਲਬ ਰੀਮਰ ਡੈਲਟਾ ਹਾਕੀ ਅਕੈਡਮੀ ਦੇ ਖਿਡਾਰੀ ਸਨ।


Share