ਸਰੀ ‘ਚ ਮਾਰੇ ਗਏ ਪੰਜਾਬੀ ਨੌਜਵਾਨ ਦੀ ਦੇਹ ਮ੍ਰਿਤਕ ਦੇਹ ਭੇਜੀ ਜਾਵੇਗੀ ਪੰਜਾਬ

781
Share

ਐਬਟਸਫੋਰਡ, 21 ਜੂਨ (ਪੰਜਾਬ ਮੇਲ)-ਸਰੀ ਨਿਵਾਸੀ ਪੰਜਾਬੀ ਨੌਜਵਾਨ ਨਵਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਿਆ ਜਾਵੇਗਾ, ਤਾਂ ਕਿ ਉਸ ਦੇ ਪੰਜਾਬ ਰਹਿ ਰਹੇ ਮਾਪੇ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਕਰ ਸਕਣ। ਸਰੀ ਪੁਲਿਸ ਨੇ ਨਵਦੀਪ ਸਿੰਘ ਦੀ ਲਾਸ਼ 138 ਸਟਰੀਟ ਤੇ 72 ਐਵਨਿਊ ਨੇੜਿਓਂ ਬਰਾਮਦ ਕੀਤੀ ਸੀ। ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਲੁਧਿਆਣਾ ਵਿਖੇ ਪੰਜਾਬ ਪੁਲਿਸ ‘ਚ ਤਾਇਨਾਤ ਸਬ-ਇੰਸਪੈਕਟਰ ਹਰਮੇਲ ਸਿੰਘ ਦਾ 24 ਸਾਲਾ ਪੁੱਤਰ ਨਵਦੀਪ ਸਿੰਘ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਇਆ ਸੀ। ਉਹ ਆਪਣੇ ਪਿੱਛੇ ਪਤਨੀ ਪਰਦੀਪ ਕੌਰ ਛੱਡ ਗਿਆ ਹੈ, ਜੋ ਕਿ ਇਕ ਵਿਦਿਆਰਥਣ ਹੈ। ਪਰਦੀਪ ਕੌਰ ਹੀ ਨਵਦੀਪ ਸਿੰਘ ਦੇ ਮਾਪਿਆਂ ਦੀ ਇੱਛਾ ਅਨੁਸਾਰ ਉਸ ਦੀ ਦੇਹ ਪੰਜਾਬ ਭੇਜਣ ਦਾ ਪ੍ਰਬੰਧ ਕਰ ਰਹੀ ਹੈ।


Share