ਸਰੀ ’ਚ ਮਾਰੀ ਗਈ ਲੜਕੀ ਦੀ ਦੇਹ ਦਾਨੀਆਂ ਦੀ ਮਦਦ ਨਾਲ ਮਾਪਿਆਂ ਤੱਕ ਪੁੱਜੀ

396
Share

ਨਵੀਂ ਦਿੱਲੀ, 7 ਮਾਰਚ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਦੀ ਤਹਿਸੀਲ ਬਿਲਾਸਪੁਰ ਦੇ ਪਿੰਡ ਢਾਹੋਰੀਆਂ ਦੀ ਕੈਨੇਡਾ ਦੇ ਸ਼ਹਿਰ ਸਰੀ ’ਚ ਪੜ੍ਹਨ ਗਈ ਸਿਮਰਨਜੀਤ ਕੌਰ ਦੀ ਲਾਸ਼ ਉੱਥੋਂ ਦੇ ਦਾਨੀਆਂ ਦੀ ਮਦਦ ਨਾਲ ਭਾਰਤ ਪੁੱਜ ਗਈ। ਬੀਤੀ ਰਾਤ ਸਿਮਰਨ ਦੀ ਦੇਹ ਉਸ ਦੇ ਪਰਿਵਾਰ ਨੇ ਕੌਮਾਂਤਰੀ ਇੰਦਰਾ ਗਾਂਧੀ ਹਵਾਈ ਅੱਡੇ ਦੇ ਅਧਿਕਾਰੀਆਂ ਤੋਂ ਪ੍ਰਾਪਤ ਕੀਤੀ। ਲੜਕੀ ਦੇ ਪਿਤਾ ਸੁਖਵਿੰਦਰ ਸਿੰਘ ਢੇਸੀ ਨੇ ਕੌਮਾਂਤਰੀ ਪੱਧਰ ਦੇ ਦਾਨੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਉਨ੍ਹਾਂ ਦੀ ਲਾਡਲੀ ਦੇ ਆਖਰੀ ਦਰਸ਼ਨ ਕਰਨ ਦਾ ਮੌਕਾ ਦਿੱਤਾ। ਸਿਮਰਨ ਦੀ ਲਾਸ਼ ਭਾਰਤ ਪੁੱਜਦੀ ਕਰਨ ਲਈ 65000 ਡਾਲਰਾਂ ਦੀ ਲੋੜ ਸੀ ਤੇ ਦਾਨੀਆਂ ਨੇ 53048 ਡਾਲਰ ਇਕੱਠੇ ਕਰਕੇ ਸਿਮਰਨਜੀਤ ਕੌਰ ਲਈ ਕਾਇਮ ਕੀਤੇ ਗਏ ਫੰਡ ਵਾਲੇ ਖ਼ਾਤੇ ’ਚ ਦਾਨ ਕੀਤੇ। ਉਹ 15 ਫਰਵਰੀ 2021 ਨੂੰ ਕੰਮ ਤੋਂ ਪਰਤੀ ਸੀ ਤੇ 16 ਸਵੇਰ ਨੂੰ ਉਸ ਦੀਆਂ ਸਾਥਣਾਂ ਨੇ ਮਿ੍ਰਤਕ ਪਾਈ ਸੀ। ਪਿਤਾ ਨੇ ਕਰਜ਼ਾ ਚੁੱਕ ਕੇ ਪੜ੍ਹਨ ਲਈ ਉਸ ਨੂੰ ਕੈਨੇਡਾ ਭੇਜਿਆ ਸੀ।

Share