ਸਰੀ ’ਚ ਪੰਜਾਬੀ ਨੌਜਵਾਨ ਹੋਇਆ ਲਾਪਤਾ

419
Share

-ਪੁਲਿਸ ਨੇ ਲੋਕਾਂ ਕੋਲੋਂ ਮੰਗੀ ਮਦਦ
ਸਰੀ, 3 ਅਗਸਤ (ਪੰਜਾਬ ਮੇਲ)- ਕੈਨੇਡਾ ਦੇ ਸ਼ਹਿਰ ਸਰੀ ਦਾ ਰਹਿਣ ਵਾਲਾ ਪੰਜਾਬੀ ਨੌਜਵਾਨ ਜਸਕਰਨ ਸੰਧੂ ਲਾਪਤਾ ਹੋ ਗਿਆ ਹੈ, ਜਿਸ ਦੀ ਭਾਲ ਲਈ ਰਾਇਲ ਕੈਨੇਡੀਅਨ ਮਾਊਂਟਲ ਪੁਲਿਸ (ਆਰ.ਸੀ.ਐੱਮ.ਪੀ.) ਨੇ ਲੋਕਾਂ ਕੋਲੋਂ ਮਦਦ ਦੀ ਮੰਗ ਕੀਤੀ ਹੈ।
ਆਰ.ਸੀ.ਐੱਮ.ਪੀ. ਨੇ ਦੱਸਿਆ ਕਿ ਜਸਕਰਨ ਸੰਧੂ ਨੂੰ ਆਖਰੀ ਵਾਰ 30 ਜੁਲਾਈ ਨੂੰ ਸਵੇਰੇ ਸਾਢੇ 11 ਵਜੇ ਸਰੀ ’ਚ 96ਏ ਐਵੇਨਿਊ ਦੇ 12200 ਬਲੌਕ ਵਿਚ ਉਸ ਦੀ ਰਿਹਾਇਸ਼ ’ਤੇ ਹੀ ਵੇਖਿਆ ਗਿਆ ਸੀ। ਉਸ ਤੋਂ ਬਾਅਦ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗਾ।
ਪੰਜਾਬੀ ਮੂਲ ਦੇ ਕੈਨੇਡੀਅਨ ਜਸਕਰਨ ਸੰਧੂ ਦੀ ਉਮਰ 52 ਸਾਲ, ਕੱਦ 5 ਫੁੱਟ 6 ਇੰਚ ਅਤੇ ਉਸ ਦਾ ਭਾਰ ਲਗਭਗ 75 ਕਿੱਲੋ ਹੈ। ਸਿਰੋਂ ਮੋਨੇ ਜਸਕਰਨ ਸੰਧੂ ਦੀਆਂ ਅੱਖਾਂ ਭੂਰੀਆਂ ਤੇ ਦਾੜੀ ਕਾਲੀ ਹੈ। ਜਦੋਂ ਉਸ ਨੂੰ ਆਖਰੀ ਵਾਰ ਵੇਖਿਆ ਗਿਆ, ਉਸ ਵੇਲੇ ਉਸ ਨੇ ਕਾਲੀ ਕਮੀਜ, ਸਲੇਟੀ ਰੰਗ ਦੀ ਨਿੱਕਰ (ਕੈਪਰੀ) ਅਤੇ ਕਾਲੇ/ਚਿੱਟੇ ਰੰਗ ਦੇ ਦੌੜਾਂ ਵਾਲੇ ਜੁੱਤੇ ਪਾਏ ਹੋਏ ਸਨ।
ਪੁਲਿਸ ਅਤੇ ਪਰਿਵਾਰ ਸੰਧੂ ਦੀ ਸਿਹਤਯਾਬੀ ਨੂੰ ਕੇ ਚਿੰਤਤ ਹੈ। ਇਸ ਤੋਂ ਪਹਿਲਾਂ ਉਹ ਕਦੇ ਇੰਨੇ ਦਿਨ ਘਰੋਂ ਬਾਹਰ ਨਹੀਂ ਰਹੇ ਅਤੇ ਉਨ੍ਹਾਂ ਦੀ ਸਿਹਤ ਵੀ ਕੁੱਝ ਠੀਕ ਨਹੀਂ ਰਹਿੰਦੀ। ਉਹ ਅਕਸਰ ਪਾਰਕਾਂ ਅਤੇ ਸਮੁੰਦਰ ਤੱਟ ’ਤੇ ਘੁੰਮਣ ਜਾਂਦਾ ਸੀ ਅਤੇ ਡਾਊਨਟਾਊਨ ਵੈਨਕੁਵਰ ਖੇਤਰ ਵਿਚ ਹਾਰਬਰ ਸੈਂਟਰ ਨੇੜੇ ਵੀ ਯਾਤਰਾ ਕਰਦਾ ਸੀ।
ਸਰੀ ਦੀ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਜਸਕਰਨ ਸੰਧੂ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ, ਤਾਂ ਉਹ ਫੋਨ ਨੰਬਰ : 604-599-0502 ’ਤੇ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ 1-800-222-8477 ’ਤੇ ਕਰਾਈਮ ਸਟੌਪਰਜ਼ ਨੂੰ ਕਾਲ ਕੀਤੀ ਜਾ ਸਕਦੀ ਹੈ।

Share