ਸਰੀ ‘ਚ ਪੰਜਾਬੀ ਨੌਜਵਾਨ ਦੀ ਝੀਲ ‘ਚ ਡੁੱਬਣ ਕਾਰਨ ਮੌਤ

490
Share

ਐਬਟਸਫੋਰਡ, 19 ਅਗਸਤ (ਪੰਜਾਬ ਮੇਲ)- ਸਰੀ ਨਿਵਾਸੀ ਪੰਜਾਬੀ ਨੌਜਵਾਨ ਧਨਪ੍ਰੀਤ ਸਿੰਘ ਬੈਂਸ ਦੀ ਮਿਸ਼ਨ ਨੇੜੇ ਪੈਂਦੀ ਹੈਰੀਸਨ ਝੀਲ ‘ਚ ਡੁੱਬਣ ਕਾਰਨ ਮੌਤ ਹੋ ਗਈ। ਉਹ 26 ਸਾਲਾਂ ਦਾ ਸੀ। ਮਿਲੀ ਸੂਚਨਾ ਅਨੁਸਾਰ ਧਨਪ੍ਰੀਤ ਸਿੰਘ ਗਰਮੀ ਜ਼ਿਆਦਾ ਹੋਣ ਕਾਰਨ ਹੈਰੀਸਨ ਝੀਲ ‘ਤੇ ਘੁੰਮਣ ਗਿਆ ਸੀ ਅਤੇ ਉਥੇ ਨਹਾਉਂਦੇ ਸਮੇਂ ਅਚਾਨਕ ਡੂੰਘੇ ਪਾਣੀ ‘ਚ ਚਲਾ ਗਿਆ ਅਤੇ ਬਚਾਓ ਟੀਮ ਦੇ ਗੋਤਾਖ਼ੋਰਾਂ ਨੇ ਉਸ ਦੀ ਲਾਸ਼ ਝੀਲ ‘ਚੋਂ ਬਰਾਮਦ ਕੀਤੀ। ਸਵਾ 6 ਫੁੱਟ ਲੰਮਾ ਧਨਪ੍ਰੀਤ ਸਿੰਘ ਬੈਂਸ ਬਾਸਕਿਟਬਾਲ ਦਾ ਚੋਟੀ ਦਾ ਖਿਡਾਰੀ ਸੀ ਅਤੇ ਕੈਨੇਡਾ ਦਾ ਜੰਮਪਲ ਸੀ। ਵਰਨਣਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ‘ਚ ਬੀਤੇ 3 ਮਹੀਨਿਆਂ ‘ਚ 20 ਵਿਅਕਤੀ ਡੁੱਬਣ ਕਾਰਨ ਮੌਤ ਦੇ ਮੂੰਹ ਜਾ ਪਏ ਹਨ, ਜਿਨ੍ਹਾਂ ‘ਚ 5 ਪੰਜਾਬੀ ਨੌਜਵਾਨ ਵੀ ਸ਼ਾਮਲ ਹਨ, ਜਿਨ੍ਹਾਂ ਦੀ ਉਮਰ 20 ਤੋਂ 27 ਸਾਲ ਦੇ ਦਰਮਿਆਨ ਸੀ। ਪੁਲਿਸ ਧਨਪ੍ਰੀਤ ਸਿੰਘ ਬੈਂਸ ਦੀ ਡੁੱਬਣ ਕਾਰਨ ਹੋਈ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।


Share