ਸਰੀ ’ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

213
Share

ਵੈਨਕੂਵਰ, 31 ਦਸੰਬਰ (ਪੰਜਾਬ ਮੇਲ)- ਬੀਤੇ ਐਤਵਾਰ ਨੂੰ ਸਰੀ ਦੀ 137 ਸਟਰੀਟ ਅਤੇ ਬਲਾਕ 90 ਐਵੇਨਿਊ ’ਚ ਰਾਤ 10 ਵਜੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿ੍ਰਤਕ ਦੀ ਪਛਾਣ 19 ਸਾਲਾ ਹਰਮਨ ਸਿੰਘ ਢੇਸੀ ਵਜੋਂ ਹੋਈ ਹੈ। ਉਸ ਦਾ ਪਿਛੋਕੜ ਜ਼ਿਲ੍ਹਾ ਜਲੰਧਰ ਦੇ ਪਿੰਡ ਰੁੜਕਾ ਦਾ ਸੀ। ਪੁਲਿਸ ਅਨੁਸਾਰ ਉਸ ਦਾ ਅਪਰਾਧਿਕ ਰਿਕਾਰਡ ਵੀ ਸੀ। ਕਤਲਾਂ ਬਾਰੇ ਜਾਂਚ ਟੀਮ ਦੇ ਬੁਲਾਰੇ ਅਨੁਸਾਰ ਉਕਤ ਥਾਂ ’ਤੇ ਗੋਲੀਆਂ ਚੱਲਣ ਦਾ ਪਤਾ ਲੱਗਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਜਿੱਥੇ ਹਰਮਨ ਢੇਸੀ ਗੰਭੀਰ ਜ਼ਖ਼ਮੀ ਹਾਲਤ ’ਚ ਕਾਰ ’ਚ ਪਿਆ ਸੀ। ਇਲਾਜ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਪੁਲਿਸ ਦੋਸ਼ੀਆਂ ਦੀ ਭਾਲ ’ਚ ਲੱਗੀ ਹੈ।
ਇਸੇ ਤਰ੍ਹਾਂ ਸਰੀ ਦੇ ਉੱਤਰੀ ਪਾਸੇ ਪੋਰਟ ਮਾਨ ਬਿ੍ਰਜ ਕੋਲ ਪੈਂਦੇ ਖੇਤਰ ’ਚ ਇਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਮਰਨ ਵਾਲਾ ਬਰਨਬੀ ਦਾ ਰਹਿਣ ਵਾਲਾ 14 ਸਾਲਾ ਨੌਜਵਾਨ ਸੀ ਪਰ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।

Share