ਸਰੀ ‘ਚ ਨੌਜਵਾਨ ਵੱਲੋਂ ਆਪਣੇ ਭਰਾ, ਭਰਜਾਈ ਅਤੇ ਭਤੀਜੀ ‘ਤੇ ਕਾਤਲਾਨਾ ਹਮਲਾ, ਭਰਜਾਈ ਦੀ ਮੌਤ

499
Share

ਸਰੀ, 24 ਅਕਤੂਬਰ (ਪੰਜਾਬ ਮੇਲ)- ਕੈਨੇਡਾ ਦੇ ਸ਼ਹਿਰ ਸਰੀ ਵਿਚ ਰਹਿਣ ਵਾਲੇ ਇਕ ਪੰਜਾਬੀ ਪਰਿਵਾਰ ‘ਚ ਕਿਸੇ ਗੱਲ ਤੋਂ ਸ਼ੁਰੂ ਹੋਇਆ ਕਲੇਸ਼ ਕਤਲ ਤੱਕ ਪੁੱਜ ਗਿਆ ਤੇ ਗੁੱਸੇ ਵਿਚ ਨੌਜਵਾਨ ਨੇ ਆਪਣੇ ਭਰਾ, ਭਰਜਾਈ ਅਤੇ ਭਤੀਜੀ ‘ਤੇ ਕਾਤਲਾਨਾ ਹਮਲਾ ਕਰ ਦਿੱਤਾ। ਇਸ ਕਾਰਨ ਜਨਾਨੀ ਦੀ ਮੌਤ ਹੋ ਗਈ ਤੇ ਬੱਚੀ ਤੇ ਉਸ ਦਾ ਪਿਤਾ ਹਸਪਤਾਲ ਵਿਚ ਇਲਾਜ ਕਰਵਾ ਰਹੇ ਹਨ। ਇਹ ਮਾਮਲਾ ਸਰੀ ਦੇ 127 ਸਟ੍ਰੀਟ ਲਾਗੇ ਵਾਪਰਿਆ ਜਿੱਥੇ ਇਸ ਪਰਿਵਾਰ ਵਿਚਕਾਰ ਹੋਇਆ ਝਗੜਾ ਕਤਲੇਆਮ ਤਕ ਪੁੱਜ ਗਿਆ। ਦੱਸਿਆ ਜਾ ਰਿਹਾ ਹੈ ਕਿ ਹਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਉੱਤੇ ਆਪਣੀ ਭਾਬੀ ਬਲਜੀਤ ਕੌਰ ਦੇ ਕਤਲ ਦੇ ਦੋਸ਼ ਲੱਗੇ ਹਨ ਤੇ ਇਸ ਦੇ ਨਾਲ ਹੀ ਆਪਣੇ ਭਰਾ ਤੇ ਉਸ ਦੀ ਛੋਟੀ ਬੱਚੀ ‘ਤੇ ਕਾਤਲਾਨਾ ਹਮਲਾ ਕਰਨ ਦੇ ਵੀ ਦੋਸ਼ ਹਨ। 29 ਅਕਤੂਬਰ ਨੂੰ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਪਰਿਵਾਰ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਤੇ ਫਿਰ ਹਰਪ੍ਰੀਤ ਸਿੰਘ ਨੇ ਆਪਣੇ ਭਰਾ ਦੇ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਪਤੀ, ਪਤਨੀ ਦੇ ਬੱਚੀ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਜਨਾਨੀ ਦੀ ਹਸਪਤਾਲ ਵਿਚ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਸਭ ਨੂੰ ਜ਼ਖ਼ਮੀ ਕਰਕੇ ਘਰੋਂ ਭੱਜ ਗਿਆ ਸੀ ਪਰ ਹੁਣ ਉਹ ਹਿਰਾਸਤ ਵਿਚ ਹੈ।


Share