ਸਰੀ ’ਚ ਇਸ ਵਾਰ ਵੀ ਨਹੀਂ ਸਜੇਗਾ ਵਿਸਾਖੀ ਨਗਰ ਕੀਰਤਨ

475
Share

ਸਰੀ, 9 ਮਾਰਚ (ਹਰਦਮ ਮਾਨ/ਪੰਜਾਬ ਮੇਲ)-ਸਰੀ ਵਿਚ ਵਿਸਾਖੀ ਦੇ ਮੌਕੇ ’ਤੇ ਸਜਾਇਆ ਜਾਣ ਵਾਲਾ ਵਿਸ਼ਾਲ ਨਗਰ ਕੀਰਤਨ ਇਸ ਵਾਰ ਫੇਰ ਨਹੀਂ ਹੋਵੇਗਾ। ਇਹ ਨਗਰ ਕੀਰਤਨ ਗੁਰਦੁਆਰਾ ਦਸਮੇਸ਼ ਦਰਬਾਰ ਵੱਲੋਂ 23 ਅਪ੍ਰੈਲ ਨੂੰ ਸਜਾਇਆ ਜਾਣਾ ਸੀ।
ਬੜੇ ਦੁਖੀ ਮਨ ਨਾਲ ਇਹ ਆਪਣੇ ਇਸ ਫੈਸਲੇ ਦਾ ਐਲਾਨ ਕਰਦਿਆਂ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੇ ਪ੍ਰਧਾਨ ਮਨਿੰਦਰ ਸਿੰਘ ਨੇ ਇਕ ਬਿਆਨ ’ਚ ਕਿਹਾ ਹੈ ਕਿ ਇਸ ਨਗਰ ਕੀਰਤਨ ਦੀ ਵਿਸ਼ਾਲਤਾ ਅਤੇ ਯੋਜਨਾਬੰਦੀ ਵਾਸਤੇ ਪੂਰੇ ਸਾਲ ਦਾ ਸਮਾਂ ਲੱਗ ਜਾਂਦਾ ਹੈ ਅਤੇ ਇਸ ਉਪਰ ਲੱਖਾਂ ਡਾਲਰ ਖਰਚ ਆਉਂਦਾ ਹੈ, ਜੋ ਕਿ ਸੰਗਤਾਂ ਵੱਲੋਂ ਦਾਨ ਵਿਚ ਰੂਪ ਵਿਚ ਦਿੱਤਾ ਹੁੰਦਾ ਹੈ। ਕੋਰੋਨਾ ਕਾਰਨ ਜ਼ਰੂਰੀ ਸਿਹਤ ਨਿਰਦੇਸ਼ ਨਿੱਤ ਦਿਨ ਬਦਲਦੇ ਰਹਿੰਦੇ ਹਨ ਅਤੇ ਅਜਿਹੇ ਅਨਿਸ਼ਚਤਾ ਦੇ ਮਾਹੌਲ ਵਿਚ ਇਸ ਨਗਰ ਕੀਰਤਨ ਦੇ ਪ੍ਰਬੰਧਕ ਅਤੇ ਸੇਵਾਦਾਰ ਨਹੀਂ ਚਾਹੁੰਦੇ ਕਿ ਇਹ ਨਗਰ ਕੀਤਰਨ ਸਜਾਇਆ ਜਾਵੇ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਅਗਲੇ ਸਾਲ 2023 ਵਿਚ ਸਮੁੱਚਾ ਭਾਈਚਾਰਾ ਵਿਸਾਖੀ ਦੇ ਮੌਕੇ ਸਰੀ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਏਗਾ।
ਜ਼ਿਕਰਯੋਗ ਹੈ ਕਿ ਸਰੀ ਦਾ ਵਿਸਾਖੀ ਨਗਰ ਕੀਰਤਨ ਪੰਜਾਬ ਤੋਂ ਬਾਹਰ ਕਿਸੇ ਸਥਾਨ ’ਤੇ ਸਜਾਇਆ ਜਾਣ ਵਾਲਾ ਸਭ ਤੋਂ ਵੱਡਾ ਨਗਰ ਕੀਰਤਨ ਹੁੰਦਾ ਹੈ, ਜਿਸ ਵਿਚ 5 ਲੱਖ ਦੇ ਕਰੀਬ ਸ਼ਰਧਾਲੂ ਸ਼ਾਮਲ ਹੁੰਦੇ ਹਨ। ਪਰ ਕੋਰੋਨਾ ਕਾਰਨ ਇਹ ਨਗਰ ਕੀਤਰਨ ਪਿਛਲੇ ਦੋ ਸਾਲ ਸਜਾਇਆ ਨਹੀਂ ਸੀ ਜਾ ਸਕਿਆ ਅਤੇ ਇਸ ਵਾਰ ਸ਼ਰਧਾਲੂਆਂ ਨੂੰ ਉਮੀਦ ਸੀ ਕਿ ਸ਼ਾਇਦ ਨਗਰ ਕੀਤਰਨ ਹੋਵੇਗਾ ਪਰ ਇਸ ਵਾਰ ਵੀ ਸਮੁੱਚਾ ਭਾਈਚਾਰਾ ਇਸ ਵਿਸ਼ਾਲ ਨਗਰ ਕੀਰਤਨ ਤੋਂ ਵਾਂਝਾ ਹੀ ਰਹੇਗਾ।

Share