ਨਿਊਯਾਰਕ/ ਸਰੀ,3 ਫ਼ਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਪੰਜਾਬੀ ਗਾਇਕ ਅਤੇ ਗੈਂਗਸਟਰ ਗਰੁੱਪਾਂ ਨਾਲ ਉਨ੍ਹਾਂ ਦੇ ਝਗੜੇ ਹਮੇਸ਼ਾ ਹੀ ਸੁਰਖੀਆਂ ‘ਚ ਰਹੇ ਹਨ। ਇਹ ਕੋਈ ਹੋਰ ਨਹੀਂ ਸਗੋਂ ਕਰਨ ਔਜਲਾ ਹੈ ਜੋ ਇਸ ਦਾ ਸ਼ਿਕਾਰ ਹੋਇਆ ਹੈ। ਬੀਤੀ ਰਾਤ ਕੁਝ ਹਥਿਆਰਬੰਦ ਗੈਂਗਸਟਰਾਂ ਨੇ ਸਰੀ ਕੈਨੇਡਾ ‘ਚ ਇਕ ਘਰ ‘ਤੇ ਸ਼ਰੇਆਮ ਗੋਲੀਬਾਰੀ ਕੀਤੀ ਅਤੇ ਕਿਸੇ ਦਾ ਵੀ ਜਾਨੀ ਨੁਕਸਾਨ ਨਹੀ ਹੋਇਆ ਤੇ ਬਚਾਅ ਹੋ ਗਿਆ ਦੱਸਿਆ ਜਾਂਦਾ ਹੈ ਕਿ ਇਹ ਘਰ ਹੁਣ ਸੁੱਖੀ ਗਰਚਾ ਨਾਮੀਂ ਪੰਜਾਬੀ ਨੇ ਲਿਆ ਸੀ ਅਤੇ ਪਹਿਲੇ ਇਸ ਘਰ ਵਿੱਚ ਕਰਨ ਔਜਲਾ ਦੇ ਦੋਸਤ ਰਹਿੰਦੇ ਸੀ ਅਤੇ ਤਕਰੀਬਨ ਪੰਜ ਕੁ ਮਹੀਨੇ ਪਹਿਲੇ ਇਹ ਕਿਸੇ ਹੋਰ ਪੰਜਾਬੀ ਗਰਚਾ ਪਰਿਵਾਰ ਨੇ ਖਰੀਦ ਲਿਆ ਸੀ ਅਤੇ ਕਰਨ ਅੋਜਲਾ ਉਸ ਘਰ ਵਿੱਚ ਨਹੀਂ ਸੀ ਅਤੇ ਉਸ ਘਰ ਦਾ ਪੰਜਾਬੀ ਮੂਲ ਦਾ ਪਰਿਵਾਰ ਵਾਲ ਵਾਲ ਬੱਚ ਗਿਆ ਅਤੇ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ।, ਇੰਨਾਂ ਲੋਕਾ ਵੱਲੋ ਇਕ ਵੀਡੀਓ ਟਿੱਕ-ਟਾਕ ‘ਤੇ ਪੋਸਟ ਕਰ ਦਿੱਤੀ। ਜੋ ਸਾਰੇ ਸੋਸ਼ਲ ਮੀਡੀਆ ‘ਤੇ ਵਿਆਪਕ ਤੌਰ ‘ਤੇ ਘੁੰਮ ਰਹੀ ਹੈ। ਹਮਲੇ ਦਾ ਕਾਰਨ ਕਰਨ ਔਜਲਾ ਅਤੇ ਹੈਰੀ ਚੱਠਾ ਗਰੁੱਪ ਵਿਚਾਲੇ ਚੱਲ ਰਿਹਾ ਝਗੜਾ ਦੱਸਿਆ ਜਾ ਰਿਹਾ ਹੈ।ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਗੋਲੀਬਾਰੀ ਦੀ ਵੀਡੀਓ ‘ਚ ਪੰਜਾਬੀ ਗਾਇਕ ਕਰਨ ਔਜਲਾ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਧਮਕੀ ਦੇਣ ਵਾਲੇ ਨੇ ਭਾਰਤ ਵਿੱਚ ਹੈਰੀ ਚੱਠਾ ਗੈਂਗਸਟਰ ਗਰੁੱਪ ਨਾਲ ਆਪਣੇ ਸਬੰਧ ਹੋਣ ਦਾ ਦਾਅਵਾ ਵੀ ਕੀਤਾ ਹੈ। ਪੰਜਾਬੀ ‘ਚ ਲਿਖੇ ਧਮਕੀ ਪੱਤਰ ‘ਚ ਲਿਖਿਆ ਹੈ, ‘ਕਰਨ ਔਜਲਾ, ਕਦੋਂ ਤੱਕ ਤੁਸੀਂ ਆਪਣੇ ਦੋਸਤਾਂ ਨੂੰ ਇਸ ‘ਚ ਧੱਕਦੇ ਰਹੋਗੇ। ਅਸੀਂ ਤੁਹਾਡੀ ਭੈਣ ਦੇ ਘਰ ਅਤੇ ਤੁਹਾਡੀ ਮੰਗੇਤਰ ਦੇ ਬੁਟੀਕ ਨੂੰ ਵੀ ਜਾਣਦੇ ਹਾਂ ਪਰ ਅਸੀਂ ਉਨ੍ਹਾਂ ਨੂੰ ਧਮਕਾਉਣਾ ਨਹੀਂ ਚਾਹੁੰਦੇ। ਅਸੀਂ ਕੈਨੇਡਾ ਵਿੱਚ ਤੁਹਾਡੀ ਹਾਲਤ ਅਜੇ ਵੀ ਖਰਾਬ ਕੀਤੀ ਹੈ, ਜਦੋਂ ਤੁਸੀਂ ਆਪਣੇ ਟੂਰ ਲਈ ਯੂਰਪ ਜਾਓੁਗੇ, ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ ਅਤੇ ਸਾਡਾ ਭਰਾ ਹੈਰੀ ਚੱਠਾ ਭਾਰਤ ਵਿੱਚ ਤੁਹਾਡੀ ਉਡੀਕ ਕਰ ਰਿਹਾ ਹੈ। ਤੁਸੀਂ ਆਪਣਾ ਪਤਾ ਬਦਲ ਕੇ ਕਿੰਨਾ ਚਿਰ ਬਚੇਗਾ।