ਸਰਵੇਖਣ- ਅਮਰੀਕੀ ਰਾਸ਼ਟਰਪਤੀ ਚੋਣਾਂ : ਡੈਮੋਕਰੇਟਿਕ ਉਮੀਦਵਾਰ ਬਿਡੇਨ ਟਰੰਪ ਨਾਲੋਂ ਅੱਗੇ

601

ਵਾਸ਼ਿੰਗਟਨ, 13 ਅਕਤੂਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਤਾਜ਼ਾ ਸਰਵੇਖਣ ਵਿਚ ਡੈਮੋਕਰੇਟਿਕ ਉਮੀਦਵਾਰ ਜੋਅ ਬਿਡੇਨ ਰੁਝਾਨ ਵਿਚ ਮਿਸ਼ੀਗਨ ਅਤੇ ਨੇਵਾਦਾ ਵਿਚ ਛੇ ਪੁਆਇੰਟ ਦੀ ਬੜਤ ਦੇ ਨਾਲ ਟਰੰਪ ਨਾਲੋਂ ਅੱਗੇ ਹਨ। ਆਯੋਵਾ ਵਿਚ ਦੋਵਾਂ ਵਿਚਕਾਰ ਸਖ਼ਤ ਮੁਕਾਬਲਾ ਹੈ। 2016 ਦੀਆਂ ਚੋਣਾਂ ਵਿਚ ਟਰੰਪ ਆਯੋਵਾ ਅਤੇ ਮਿਸ਼ੀਗਨ ਵਿਚ ਜਿੱਤੇ ਸਨ, ਜਦ ਕਿ ਟਰੰਪ ਦੀ ਵਿਰੋਧੀ ਹਿਲੇਰੀ ਕਲਿੰਟਨ ਨੇਵਾਦਾ ਤੋਂ ਜਿੱਤੀ ਸੀ ਸੀਬੀਐਸ ਨਿਊਜ਼-ਯੂਗੋਵ ਦੇ ਸਰਵੇਖਣ ਮੁਤਾਬਕ ਟਰੰਪ ਦੇ 46 ਫੀਸਦੀ ਦੇ ਮੁਕਾਬਲੇ 52 ਫ਼ੀਸਦੀ ਵੋਟਰਾਂ ਦੇ ਸਮਰਥਨ ਦੇ ਨਾਲ ਬਿਡੇਨ ਅੱਗੇ ਚਲ ਰਹੇ ਹਨ। ਆਯੋਵਾ ਵਿਚ ਦੋਵੇਂ ਹੀ ਉਮੀਦਵਾਰ 49 ਫੀਸਦੀ ਰਜਿਸਟਰਡ ਵੋਟਰਸ ਦੇ ਨਾਲ ਹਨ।  ਨੇਵਾਦਾ ਵਿਚ ਬਿਡੇਨ ਹਿਸਪੈਨਿਕ ਵੋਟਰਾਂ ਦੇ ਵਿਚ ਲਾਭ ਵਿਚ ਹਨ। ਸਾਬਕਾ ਉਪ ਰਾਸ਼ਟਰਪਤੀ  ਮਿਸ਼ੀਗਨ ਵਿਚ 9 ਪੁਆਇੰਟ ਦੇ ਨਾਲ ਆਜ਼ਾਦ ਵੋਟਰਾਂ ਦੇ ਵਿਚ ਹਨ।

ਰਾਈਟਰ-ਇਪਸੋਸ ਦੇ ਸਰਵੇਖਣ ਵਿਚ ਬਿਡੇਨ ਵਰਤਮਾਨ ਵਿਚ 5 ਫੀਸਦੀ ਪੁਆਇੰਟ ਦੇ ਨਾਲ ਪੈਂਸਿਲਵੇਨਿਆ ਅਤੇ 6 ਫੀਸਦੀ ਦੇ ਨਾਲ ਵਿਸਕੌਨਸਿਨ ਵਿਚ ਅੱਗੇ ਹਨ। ਹਿਲਸ ਨਿਊਜ਼ ਵੈਬਸਾਈਟ ਦੇ ਅਨੁਸਾਰ ਬਿਡੇਨ 50 ਫੀਸਦੀ ਸਮਰਥਨ ਦੇ ਨਾਲ ਇਨ੍ਹਾਂ ਦੋ ਸੂਬਿਆਂ ਵਿਚ ਹਨ। ਟਰੰਪ ਪੈਂਸਿਲਵੇਨਿਆ ਵਿਚ 45 ਅਤੇ ਵਿਸਕੌਨਸਿਨ ਵਿਚ 44 ਫੀਸਦੀ ਲਾਭ ਲਏ ਹੋਏ ਹਨ। ਉਤਾਰ ਚੜ੍ਹਾਅ ਵਾਲੇ ਫਲੋਰਿਡਾ, ਐਰਿਜ਼ੋਨਾ, ਜੌਰਜੀਆ, ਆਯੋਵਾ, ਮੇਨ, ਮਿਸ਼ੀਗਨ, ਨੇਵਾਦਾ, ਹੈਂਪਸ਼ਾਇਰ, ਨਾਰਥ ਕੈਰੋਲਿਨਾ, ਪੈਂਸਿਲਵੇਨਿਆ ਅਤੇ ਵਿਸਕੌਨਸਿਨ ਹਨ।
ਦੂਜੇ ਪਾਸੇ ਅਮਰੀਕਾ ਵਿਚ ਜਿਵੇਂ ਜਿਵੇਂ ਰਾਸ਼ਟਰਪਤੀ ਚੋਣਾਂ  ਦਾ ਦਿਨ ਨਜ਼ਦੀਕ ਆਉਂਦਾ ਜਾ ਰਿਹਾ, ਉਵੇਂ ਉਵੇਂ ਹੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਵਿਚਕਾਰ ਜ਼ੁਬਾਨੀ ਜੰਗ ਵੀ ਤਿੱਖੀ ਹੋ ਚਲੀ ਹੈ। ਜੋਅ ਬਿਡੋਨ ਅਤੇ ਟਰੰਪ ਵਿਚਕਾਰ ਡਿਬੇਟ ਹੋ ਚੁੱਕੀ ਹੈ, ਜਦ ਕਿ ਅਗਾਮੀ ਇੱਕ ਡਿਬੇਟ ਨੂੰ ਰੱਦ ਕਰ  ਦਿੱਤਾ ਗਿਆ ਹੈ। ਅਮਰੀਕਾ ਵਿਚ ਦਰਅਸਲ, ਇਹ ਬਿਡੇਟ ਹੀ ਕਿਸੇ ਇੱਕ ਉਮੀਦਵਾਰ ਦੇ ਲਈ ਜਿੱਤ ਦੀ ਰਾਹ ਖੋਲ੍ਹਦੀ ਹੈ।
ਰਾਸ਼ਟਰਪਤੀ ਟਰੰਪ ਹਾਲ ਹੀ ਵਿਚ ਕੋਰੋਨਾ ਵਾਇਰਸ ਦੀ ਲਪੇਟ ਵਿਚੋਂ ਬਾਹਰ ਆਏ ਹਨ। ਉਨ੍ਹਾਂ ਨੇ ਖੁਦ ਨੂੰ ਪੂਰੀ ਤਰ੍ਹਾਂ ਫਿੱਟ ਕਰ ਲਿਆ। ਬਿਡੇਨ ਨੇ ਟਰੰਪ ‘ਤੇ Îਸਿਆਸੀ ਹਮਲਾ ਕਰਦੇ  ਹੋਏ ਕਿਹਾ ਕਿ ਉਹ ਹਾਰ ਤੋਂ ਬਚਣ ਦੇ ਲਈ ਉਨ੍ਹਾਂ ਦੇ ਉਪਰ ਝੂਠੇ ਅਤੇ ਬੇਬੁਨਿਆਦ ਦੋਸ਼ ਲਾ ਰਹੇ ਹਨ।