ਸਰਬੋਤਮ ਦੇਸ਼ਾਂ ਦੀ ਰਿਪੋਰਟ ‘ਚ ਕੈਨੇਡਾ ਨੰਬਰ ਇਕ ‘ਤੇ

451
Share

ਟੋਰਾਂਟੋ, ਅਪ੍ਰੈਲ, 18 ਅਪ੍ਰੈਲ (ਸਤਪਾਲ ਸਿੰਘ ਜੌਹਲ/ਪੰਜਾਬ ਮੇਲ) – 2021 ‘ਚ ਬੈਸਟ ਦੇਸ਼ਾਂ ਦੀ ਰਿਪੋਰਟ ‘ਚ ਦੁਨੀਆ ਭਰ ਦੇ ਦੇਸ਼ਾਂ ਦੇ ਮੁਕਾਬਲੇ ਕੈਨੇਡਾ ‘ਤੇ ਦਰਸਾਇਆ ਗਿਆ ਹੈ | ਵੱਖ-ਵੱਖ ਭਾਈਚਾਰਿਆਂ ਦੇ ਇਕੱਠੇ ਰਹਿਣ ਅਤੇ ਸਹੂਲਤਾਂ ਭਰਪੂਰ ਸੁਰੱਖਿਅਤ ਜੀਵਨ ਦੇ ਆਧਾਰ ‘ਤੇ ਪਿਛਲੇ ਸਾਲ ਕੈਨੇਡਾ ਤੀਸਰੇ ਸਥਾਨ ‘ਤੇ ਸੀ ਪਰ ਇਸ ਵਾਰ ਟੌਪ ਕੀਤਾ ਹੈ | ਇਸ ਲਿਸਟ ‘ਚ ਦੂਸਰੇ ਨੰਬਰ ‘ਤੇ ਜਾਪਾਨ, ਤੀਸਰੇ ‘ਤੇ ਜਰਮਨੀ, ਚੌਥੇ ਸਥਾਨ ‘ਤੇ ਸਵਿਟਜ਼ਰਲੈਂਡ, ਪੰਜਵੇਂ ‘ਤੇ ਆਸਟਰੇਲਿਆ ਅਤੇ ਅਮਰੀਕਾ ਛੇਵੇਂ ਨੰਬਰ ਦੇ ਬਿਹਤਰੀਨ ਦੇਸ਼ ਦੱਸੇ ਗਏ ਹਨ ਜਦਕਿ ਭਾਰਤ ਦਾ ਨੰਬਰ 25ਵਾਂ ਹੈ |


Share