ਸਰਦੀਆਂ ‘ਚ ਕਰੋਨਾ ਦੇ ਖ਼ਤਰਨਾਕ ਹੋਣ ਦਾ ਖਦਸ਼ਾ: ਡਬਲਯੂ.ਐੱਚ.ਓ. ਦੀ ਨਵੀਂ ਚਿਤਾਵਨੀ

634
Share

ਜਿਨੇਵਾ, 30 ਅਗਸਤ (ਪੰਜਾਬ ਮੇਲ)- ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਇਕ ਵਾਰ ਫਿਰ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੀਆਂ ਸਰਦੀਆਂ ਵਿਚ ਯੂਰਪ ਸਮੇਤ ਦੁਨੀਆਂ ਦੇ ਕਈ ਹਿੱਸਿਆਂ ਵਿਚ ਕੋਰੋਨਾ ਖ਼ਤਰਨਾਕ ਰੂਪ ਧਾਰ ਸਕਦਾ ਹੈ। ਸੰਗਠਨ ਨੇ ਕਿਹਾ ਕਿ ਇਸ ਦੌਰਾਨ ਹਸਪਤਾਲਾਂ ਵਿਚ ਭਰਤੀ ਹੋਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ ਅਤੇ ਮੌਤ ਦਰ ਵਿਚ ਵੀ ਵਾਧਾ ਹੋਵੇਗਾ। ਯੂਰਪ ਵਿਚ ਡਬਲਯੂ.ਐੱਚ.ਓ. ਦੇ ਰੀਜਨਲ ਡਾਇਰੈਕਟਰ ਹੈਨਰੀ ਕਲਗ ਨੇ ਕਿਹਾ, ‘ਸਰਦੀਆਂ ‘ਚ ਨੌਜਵਾਨ ਬਜ਼ੁਰਗ ਆਬਾਦੀ ਦੇ ਜ਼ਿਆਦਾ ਕਰੀਬ ਹੋਣਗੇ, ਅਸੀਂ ਗੈਰ-ਜ਼ਰੂਰੀ ਭਵਿੱਖਵਾਣੀ ਨਹੀਂ ਕਰਣਾ ਚਾਹੁੰਦੇ ਪਰ ਇਸ ਦਾ ਨਿਸ਼ਚਿਤ ਰੂਪ ਨਾਲ ਖ਼ਦਸ਼ਾ ਹੈ। ਇਸ ਦੌਰਾਨ ਜ਼ਿਆਦਾ ਲੋਕ ਹਸਪਤਾਲਾਂ ‘ਚ ਭਰਤੀ ਹੋਣਗੇ ਅਤੇ ਮੌਤ ਦਰ ਵੱਧ ਜਾਵੇਗੀ।’
ਹੈਨਰੀ ਕਲਗ ਨੇ ਆਉਣ ਵਾਲੇ ਮਹੀਨਿਆਂ ‘ਚ 3 ਮੁੱਖ ਕਾਰਣਾਂ ‘ਤੇ ਧਿਆਨ ਕਰਣ ਲਈ ਕਿਹਾ ਹੈ। ਇਨ੍ਹਾਂ ਵਿਚ ਸਕੂਲਾਂ ਦਾ ਫਿਰ ਤੋਂ ਖੁੱਲ੍ਹਣਾ, ਸਰਦੀ-ਜ਼ੁਕਾਮ ਦਾ ਮੌਸਮ ਅਤੇ ਸਰਦੀਆਂ ਦੌਰਾਨ ਬਜ਼ੁਰਗਾਂ ਦੀ ਜ਼ਿਆਦਾ ਮੌਤ ਸ਼ਾਮਲ ਹੈ। ਇਨ੍ਹਾਂ ਕਾਰਨਾਂ ਨਾਲ ਇਨਫੈਕਸ਼ਨ ਦੇ ਹੋਰ ਖ਼ਤਰਨਾਕ ਹੋਣ ਦਾ ਖ਼ਤਰਾ ਹੈ। ਉਨ੍ਹਾ ਕਿਹਾ ਕਿ ਦੁਨੀਆਂ ਦੇ ਦੇਸ਼ਾਂ ਨੂੰ ਉਨ੍ਹਾਂ ਦੀ ਇਸ ਚਿਤਾਵਨੀ ਮੁਤਾਬਕ ਹੁਣ ਤੋਂ ਹੀ ਤਿਆਰੀਆਂ ਕਰਣੀਆਂ ਚਾਹੀਦੀਆਂ ਹਨ। ਅਮਰੀਕਾ ‘ਚ ਸਕੂਲ ਅਤੇ ਕਾਲਜ ਖੋਲ੍ਹਣ ਦੇ ਚਲਦੇ ਕਈ ਜਗ੍ਹਾ ਕੋਰੋਨਾ ਦਾ ਇਨਫੈਕਸ਼ਨ ਫੈਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਮਿਸੀਸੀਪੀ ਦੇ ਇਕ ਸਕੂਲ ‘ਚ 4000 ਬੱਚਿਆਂ ਅਤੇ 600 ਅਧਿਆਪਕਾਂ ਨੂੰ ਇਕਾਂਤਵਾਸ ਕਰਣਾ ਪਿਆ ਹੈ।
ਡਬਲਯੂ.ਐੱਚ.ਓ. ਨੇ ਕਿਹਾ ਹੈ ਕਿ ਉਸ ਨੇ ਇਕ ਕਮੇਟੀ ਬਣਾਈ ਹੈ, ਜੋ ਹੈਲਥ ਐਮਰਜੈਂਸੀ ਦੀ ਘੋਸ਼ਣਾ ਕਰਣ ਦੇ ਨਿਯਮ ਬਦਲੇਗੀ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਬਾਅਦ ਡਬਲਯੂ.ਐੱਚ.ਓ. ‘ਤੇ ਦੁਨੀਆਂ ਨੂੰ ਦੇਰੀ ਨਾਲ ਜਾਣਕਾਰੀ ਦੇਣ ਦੇ ਦੋਸ਼ ਲੱਗਦੇ ਰਹੇ ਹਨ। ਹੁਣ ਡਬਲਯੂ.ਐੱਚ.ਓ. ਨੇ ਆਪਣੇ ਨਿਯਮਾਂ ਦੀ ਸਮੀਖਿਆ ਦੀ ਇਕ ਕਮੇਟੀ ਬਣਾਈ ਹੈ, ਜਿਸ ਨਾਲ ਵੇਖਿਆ ਜਾਵੇਗਾ ਕਿ ਕੀ ਨਿਯਮਾਂ ‘ਚ ਕੋਈ ਬਦਲਾਅ ਕੀਤਾ ਜਾਣਾ ਚਾਹੀਦਾ ਹੈ।


Share