ਸਰੀ, 22 ਨਵੰਬਰ (ਹਰਦਮ ਮਾਨ/ਪੰਜਾਬ ਮੇਲ)-ਪੰਜਾਬੀ ਭਾਈਚਾਰੇ ਲਈ ਇਹ ਬੜੀ ਦੁਖਦਾਈ ਖ਼ਬਰ ਹੈ ਕਿ ਸ. ਰਾਜਿੰਦਰ ਸਿੰਘ ਚੀਮਾ ਦੀ ਸੁਪਤਨੀ ਸਰਦਾਰਨੀ ਗੁਰਚਰਨ ਕੌਰ ਚੀਮਾ ਬੀਤੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ 64 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਪਿਛਲਾ ਪਿੰਡ ਜਾਂਗਪੁਰ (ਜ਼ਿਲ੍ਹਾ ਲੁਧਿਆਣਾ) ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ 25 ਨਵੰਬਰ 2021 (ਦਿਨ ਵੀਰਵਾਰ) ਨੂੰ ਸਵੇਰੇ 10 ਵਜੇ ਰਿਵਰਸਾਈਡ ਫਿਊਨਰਲ ਹੋਮ, ਡੈਲਟਾ, ਬੀ.ਸੀ. ਵਿਖੇ ਹੋਵੇਗਾ। ਭੋਗ ਅਤੇ ਅੰਤਿਮ ਅਰਦਾਸ ਉਸੇ ਦਿਨ ਦੁਪਿਹਰ 12 ਵਜੇ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਸਰੀ (15255, 68 ਐਵੀਨਿਊ) ਵਿਖੇ ਹੋਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਸਪੁੱਤਰ ਗੁਰਜੋਤ ਚੀਮਾ ਨਾਲ : 604-780-9110 ਅਤੇ ਰਾਜਪਾਲ ਗਰੇਵਾਲ ਨਾਲ : 604-790-6827 ’ਤੇ ਸੰਪਰਕ ਕੀਤਾ ਜਾ ਸਕਦਾ ਹੈ।