ਸਰਕਾਰ ਵੱਲੋਂ ਕੈਬਨਿਟ ਮੰਤਰੀ ਨਾਲ ਹੋਏ ਵਿਵਾਦਾਂ ਕਾਰਨ ਚਰਚਾ ’ਚ ਆਏ ਉਪ ਪੁਲਿਸ ਕਪਤਾਨ ਸੇਖੋਂ ਬਰਖ਼ਾਸਤ

456
Share

ਲੁਧਿਆਣਾ, 1 ਸਤੰਬਰ (ਪੰਜਾਬ ਮੇਲ)- ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਫੋਨ ’ਤੇ ਹੋਈ ਤਿੱਖੀ ਬਹਿਸ ਕਾਰਨ ਚਰਚਾ ’ਚ ਆਏ ਉਪ ਪੁਲਿਸ ਕਪਤਾਨ ਨੂੰ ਸਰਕਾਰ ਵਲੋਂ ਬਰਖਾਸਤ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਇਕ ਪ੍ਰੋਜੈਕਟ ਦੀ ਸੀ.ਐੱਲ.ਯੂ. ਦੀ ਜਾਂਚ ਦੇ ਮਾਮਲੇ ਨੂੰ ਲੈ ਕੇ ਸੇਖੋਂ ਦਾ ਵਿਵਾਦ ਹੋ ਗਿਆ ਸੀ ਤੇ ਇਸ ਸਬੰਧੀ ਸੇਖੋਂ ਅਤੇ ਆਸ਼ੂ ਦੀ ਮੋਬਾਈਲ ’ਤੇ ਹੋਈ ਬਹਿਸ ਦੀ ਆਡੀਓ ਵਾਇਰਲ ਹੋ ਗਈ ਸੀ ਤੇ ਦਸੰਬਰ 2019 ਵਿਚ ਇਸ ਕਾਰਨ ਸੇਖੋਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਸਬੰਧੀ ਬਲਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਇਹ ਸਭ ਕੁਝ ਇਕ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਉਨ੍ਹਾਂ ਨੂੰ ਹੁਕਮਾਂ ਦੀ ਕਾਪੀ ਨਹੀਂ ਮਿਲੀ ਹੈ ਪਰ ਹੁਕਮਾਂ ਦੀ ਕਾਪੀ ਮਿਲਣ ’ਤੇ ਉਹ ਸਰਕਾਰ ਦੇ ਇਸ ਫ਼ੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ ਦੇਣਗੇ।

Share