ਸਰਕਾਰ ਆਧਾਰ ਨੂੰ ਜੋੜੇਗੀ ਜ਼ਮੀਨੀ ਰਿਕਾਰਡ ਨਾਲ

79
Share

ਨਵੀਂ ਦਿੱਲੀ, 27 ਜੂਨ (ਪੰਜਾਬ ਮੇਲ)- ਸਰਕਾਰ ਡਿਜੀਟਲ ਇੰਡੀਆ ਲੈਂਡ ਰਿਕਾਰਡਜ਼ ਮਾਡਰਨਾਈਜ਼ੇਸ਼ਨ ਪ੍ਰੋਗਰਾਮ ਤਹਿਤ ਦੇਸ਼ ਵਿਚ ਆਧਾਰ ਨੂੰ ਸਾਲ 2023-24 ਤੱਕ ਜ਼ਮੀਨੀ ਰਿਕਾਰਡ ਨਾਲ ਜੋੜ ਦੇਵੇਗੀ ਅਤੇ ਦੇਸ਼ ਵਿਚ ਨੈਸ਼ਨਲ ਕਾਮਨ ਡਾਕੂਮੈਂਟ ਰਜਿਸਟ੍ਰੇਸ਼ਨ ਸਿਸਟਮ (ਐੱਨ.ਜੀ.ਡੀ.ਆਰ.ਐੱਸ.) ਅਤੇ ਵਿਲੱਖਣ ਲੈਂਡ ਪਾਰਸਲ ਆਈਡੈਂਟੀਫਿਕੇਸ਼ਨ ਨੰਬਰ ਲਾਗੂ ਕਰੇਗੀ, ਤਾਂ ਜੋ ਜ਼ਮੀਨ ਰਿਕਾਰਡਾਂ ਨੂੰ ਏਕੀਕਿ੍ਰਤ ਕੀਤਾ ਜਾ ਸਕਦਾ ਹੈ ਅਤੇ ਮਾਲ ਅਤੇ ਰਜਿਸਟਰੀ ਨੂੰ ਜੋੜਨ ਲਈ ਪਾਰਦਰਸ਼ੀ ਪ੍ਰਣਾਲੀ ਬਣਾਈ ਜਾ ਸਕੇ। ਵਿਲੱਖਣ ਭੂਮੀ ਪਛਾਣ ਨੰਬਰ ਸਿਸਟਮ ਵਿਚ ਹਰੇਕ ਭੂਖੰਡ ਲਈ 14 ਅੱਖਰਾਂ ਦੀ ਵਿਲੱਖਣ ਪਛਾਣ ਹੋਵੇਗੀ। ਇਸ ਦਾ ਉਦੇਸ਼ ਜ਼ਮੀਨੀ ਰਿਕਾਰਡਾਂ ਨੂੰ ਅਪ-ਟੂ-ਡੇਟ ਰੱਖਣਾ ਹੈ ਅਤੇ ਸਾਰੇ ਜਾਇਦਾਦ ਦੇ ਲੈਣ-ਦੇਣ ਵਿਚਕਾਰ ਲਿੰਕ ਸਥਾਪਤ ਕਰਨਾ ਹੈ।

Share