ਸਯੁੰਕਤ ਕਿਸਾਨ ਮੋਰਚਾ ਤੇ ਵਪਾਰੀ ਵਰਗ ਵਲੋ ਲਾਕਡਾਉਨ ਕਾਰਨ ਸਖਤ ਪਾਬੰਦੀਆ ਲਾ ਕੇ ਬੇਰੁਜ਼ਗਾਰ ਕਰਨ ਵਿਰੁੱਧ ਧਰਨਾ 8 ਮਈ ਨੂੰ 

108
Share

ਨਕੋਦਰ/ਮਹਿਤਪੁਰ, 6 ਮਈ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)-  ਸੰਯੁਕਤ ਕਿਸਾਨ ਮੋਰਚੇ ਵਲੋਂ 8 ਮਈ ਨੂੰ ਸਰਕਾਰਾਂ ਵੱਲੋਂ ਕਰੋਨਾ ਦੀ ਆੜ ਹੇਠ ਲਾਕਡਾਊਨ ਕਰਕੇ ਲਾਈਆਂ ਪਾਬੰਦੀਆਂ ਨੂੰ ਤੋੜਨ ਅਤੇ ਲਾਕਡਾਊਨ ਦਾ ਵਿਰੋਧ ਕਰਨ ਅਤੇ ਸਾਰੀਆਂ ਦੁਕਾਨਾਂ ਖਲਾਉਣ ਲਈ ਅੱਜ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੀ ਮੀਟਿੰਗ ਦਿਲਬਾਗ ਸਿੰਘ ਚੰਦੀ ਤੇ ਮਨਦੀਪ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸ਼ਹਿਰ ਦੇ ਦੁਕਾਨਦਾਰਾਂ ਨੇ ਵੀ ਹਿੱਸਾ ਲਿਆ ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਸੰਦੀਪ ਅਰੋੜਾ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਕਰੋਨਾ ਦੀ ਬੀਮਾਰੀ ਨੂੰ ਰੋਕਣ ਵਿੱਚ ਅਸਫਲ ਰਹੀਆ ਹਨ।ਤੇ ਹੁਣ ਆਪਣੀਆਂ ਖਾਮੀਆਂ ਨੂੰ ਛਿਪਾਉਣ ਲਈ ਲਾਕਡਾਊਨ ਲਗਾ ਕੇ ਆਪਣਾ ਦੋਸ਼ ਲੋਕਾਂ ਤੇ ਮੜ ਰਹੀਆਂ ਹਨ। ਉਹਨਾਂ ਕਿਹਾ ਕਿ ਆਕਸੀਜਨ ਮੁੱਕਣ ਜਾ ਵੈਕਸੀਨ ਮੁੱਕਣ ਲਈ ਦੁਕਾਨਦਾਰ ਜਾਂ ਰੇਹੜੀ ਵਾਲੇ ਜ਼ੁਮੇਵਾਰ ਨਹੀਂ ਬਲਕਿ ਖੁਦ ਸਮੇਂ ਦੀਆਂ ਸਰਕਾਰਾਂ ਹਨ। ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਝਾੜ ਪਾਉਂਦਿਆਂ ਕਿਹਾ ਕਿ ਤੁਹਾਨੂੰ ਕੋਈ ਹੱਕ ਨਹੀਂ ਹੈ ਕਿ ਤੁਸੀਂ ਕਿਸੇ ਦੀ ਦੁਕਾਨ ਨੂੰ ਗੈਰ ਜਰੂਰੀ ਦੱਸਕੇ ਉਸ ਉਪਰ ਪਾਬੰਦੀਆ ਮੜੋ ਕਿਉਕਿ ਜਿਸ ਦੁਕਾਨ ਨੂੰ ਤੁਸੀਂ ਗੈਰ ਜਰੂਰੀ ਦੱਸਦੇ ਹੋ। ਉਹ ਦੁਕਾਨਦਾਰ ਅਤੇ ਉਸਦੇ ਪਰਿਵਾਰ ਦਾ ਪੇਟ ਪਾਲਦੀ ਹੈ। ਤੇ ਜਿਹੜੇ ਸ਼ਰਾਬ ਦੇ ਠੇਕਿਆਂ ਨੂੰ ਤੁਸੀਂ ਜ਼ਰੂਰੀ ਦੱਸ ਕੇ ਖੋਲ ਰਹੇ ਹੋ ਉਹ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ। ਇਸ ਲਈ ਇਹ ਜ਼ਰੂਰੀ ਬਣਦਾ ਹੈ ਕਿ ਲੋਕ ਆਪਣੇ ਹੱਕ ਪਛਾਣਨ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 8 ਮਈ ਨੂੰ ਸੜਕਾਂ ਤੇ ਆਉਣ ਅਤੇ ਆਪਣੀਆ ਦੁਕਾਨਾਂ ਤੇ ਹੋਰ ਕਾਰੋਬਾਰ ਖੋਲ੍ਹਣ। ਇਸ ਮੌਕੇ ਮੀਟਿੰਗ ਵਿੱਚ ਮਨਰੇਗਾ ਮਜ਼ਦੂਰ ਯੂਨੀਅਨ ਦੇ ਆਗੂ ਸਿਕੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਦੁਕਾਨਦਾਰ ਹਾਜ਼ਰ ਸਨ। ਜਾਰੀ ਕਰਤਾ ਕਾਮਰੇਡ ਸੰਦੀਪ ਅਰੋੜਾ।

Share