ਸਮਾਜ ਸੇਵੀ ਗੁਰਿੰਦਰਬੀਰ ਸਿੰਘ ਸੇਖੋਂ (ਭਰਾੜੀਵਾਲ) ਦੀ ਮੌਤ ‘ਤੇ ਦੇਸ਼-ਵਿਦੇਸ਼ ‘ਚ ਗਹਿਰਾ ਦੁੱਖ

40
ਗੁਰਿੰਦਰਬੀਰ ਸਿੰਘ ਸੇਖੋਂ (ਚਿੱਲੂ) ਦੀ ਯਾਦਗਾਰੀ ਫੋਟੋ।
Share

ਸਿਆਟਲ, 18 ਮਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਅੰਮ੍ਰਿਤਸਰ ਦੇ ਨਜ਼ਦੀਕ ਪਿੰਡ ਭਰਾੜੀਵਾਲ ਦੇ ਜੰਮਪਲ ਤੇ ਟੋਰਾਂਟੋ ਦੇ ਵਸਨੀਕ ਨਾਮਵਰ ਸਮਾਜਸੇਵੀ ਅਤੇ ਖੇਡ ਪ੍ਰਮੋਟਰ ਗੁਰਿੰਦਰਬੀਰ ਸਿੰਘ ਸੇਖੋਂ (ਚਿੱਲੂ) ਦੀ ਅਚਨਚੇਤ ਮੌਤ ਦੀ ਖ਼ਬਰ ਸੁਣ ਕੇ ਦੇਸ਼-ਵਿਦੇਸ਼ ਦੇ ਖੇਡ ਪ੍ਰੇਮੀਆਂ, ਦੋਸਤਾਂ-ਮਿੱਤਰਾਂ ਤੇ ਸਨੇਹੀਆਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ। ਭਾਰਤ ਤੋਂ ਪਦਮ ਸ਼੍ਰੀ ਕਰਤਾਰ ਸਿੰਘ ਪਹਿਲਵਾਨ, ਟੋਰਾਂਟੋ ਤੋਂ ਸੁਖਜਿੰਦਰ ਸਿੰਘ ਪੱਡਾ, ਅਸ਼ੋਕ ਕੁਮਾਰ ਓਲੰਪੀਅਨ, ਗੁਰਦੇਵ ਸਿੰਘ ਰੰਧਾਵਾ, ਤਜਿੰਦਰ ਸਿੰਘ ਪਹਿਲਵਾਨ ਅਤੇ ਸਿਆਟਲ ਤੋਂ ਜਗਦੇਵ ਸਿੰਘ ਧਾਲੀਵਾਲ, ਵੈਨਕੂਵਰ ਤੋਂ ਦਵਿੰਦਰ ਸਿੰਘ ਪਹਿਲਵਾਨ ਨੇ ਦੁੱਖ ਪ੍ਰਗਟ ਕਰਦਿਆਂ ਦੱਸਿਆ ਕਿ ਗੁਰਿੰਦਰਬੀਰ ਸਿੰਘ ਸੇਖੋਂ ਬਹੁਤ ਮਿਲਾਪੜੇ ਤੇ ਖੇਡ ਪ੍ਰੇਮੀ ਸਨ, ਜਿਨ੍ਹਾਂ ਨੇ ਸਮਾਜ ਦੇ ਪੱਛੜੇ ਲੋਕਾਂ ਦੀ ਸੇਵਾ ਕੀਤੀ। ਗੁਰਿੰਦਰਬੀਰ ਸਿੰਘ ਸੇਖੋਂ (ਭਰਾੜੀਵਾਲ) ਦਾ ਅੰਤਮ ਸਸਕਾਰ 18 ਮਈ ਨੂੰ ਟੋਰਾਂਟੋ (ਬਰੈਂਪਟਨ) ਵਿਚ ਕੀਤਾ ਜਾਵੇਗਾ ਅਤੇ ਖਾਲਸਾ ਦਰਬਾਰ ਗੁਰਦੁਆਰਾ ਟੋਰਾਂਟੋ ਅੰਤਿਮ ਅਰਦਾਸ ਹੋਵੇਗੀ।


Share