ਸਬਰ ਦਾ ਫਲ ਮਿੱਠਾ – ਟਾਹਣੀ ‘ਤੇ ਵੀਜ਼ੇ ਲੱਗੇ ਰਹਿਣਗੇ

678
Share

ਨਿਊਜ਼ੀਲੈਂਡ ਤੋਂ ਬਾਹਰ ਅਟਕੇ ਵੀਜਾ ਧਾਰਕਾਂ ਨੂੰ ਵੱਡੀ ਰਾਹਤ-ਕਰੋਨਾ ਦੀ ਮਿਆਦੀ ਮਾਰ ਤੋਂ ਬਚੇ ਰਹਿਣਗੇ ਰੈਜੀਡੈਂਟ ਵੀਜੇ

ਔਕਲੈਂਡ, 9 ਸਤੰਬਰ, (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ) – ਕਹਿੰਦੇ ਨੇ ਸਬਰ ਦਾ ਫਲ ਮਿੱਠਾ ਹੁੰਦਾ ਹੈ ਪਰ ਸਬਰ ਕਿੰਨਾ ਕੁ ਹੋਵੇ ਕਈ ਵਾਰ ਗੱਲ ਇਥੇ ਵੀ ਅੜ ਜਾਂਦੀ ਹੈ। ਨਿਊਜ਼ੀਲੈਂਡ ਦੇ ਲਈ ਲੱਗੇ ਰੈਜੀਡੈਂਟ ਵੀਜੇ ਵਾਲੇ ਜੋ ਨਿਊਜ਼ੀਲੈਂਡ ਆਉਣ ਦੀ ਤਿਆਰੀ ਵਿਚ ਸਨ ਪਰ ਕਰੋਨਾ ਬਿਮਾਰੀ ਕਾਰਨ ਲੱਗੀਆਂ ਪਾਬੰਦੀਆਂ ਕਰਕੇ ਇਥੇ ਨਹੀਂ ਆ ਸਕਦੇ ਸਨ, ਬੜੀ ਸ਼ਸ਼ੋਪੰਜ ਵਿਚ ਸਨ ਕਿ ਕਿਵੇਂ ਹੋਵੇਗਾ ਜੇਕਰ ਵੀਜ਼ੇ ਆਪਣੀ ਮਿਆਦ ਪੁਗਾ ਗਏ ਤਾਂ। ਕਰੋਨਾ ਦੀ ਮਾਰ ਨੇ ਵੀਜ਼ਿਆਂ ਦੀ ਮਿਆਦ ਨੂੰ ਨਿਗਲਣਾ ਸ਼ੁਰੂ ਕਰ ਦਿੱਤਾ ਹੋਇਆ ਸੀ, ਪਰ ਇਸ ਦੌਰਾਨ ਨਿਊਜ਼ੀਲੈਂਡ ਸਰਕਾਰ ਨੇ ਅਜਿਹੇ ਕੇਸਾਂ ਵਿਚ ਵੱਡੀ ਰਾਹਤ ਦਿੰਦਿਆ ਆਖਿਆ ਹੈ ਕਿ ਉਹ ਸਮਝਦੇ ਹਨ ਕਿ ਨਵੇਂ ਰੈਜੀਡੈਂਟ ਵੀਜੇ ਵਾਲੇ ਲੱਗੀਆਂ ਸ਼ਰਤਾਂ ਕਾਰਨ ਨਹੀਂ ਆ ਸਕਦੇ, ਇਸ ਕਰਕੇ ਉਨ੍ਹਾਂ ਨੂੰ 12 ਮਹੀਨਿਆਂ ਦੀ ਮੁਹਲਤ ਦਿਤੀ ਜਾਂਦੀ ਹੈ ਕਿ ਉਹ ਨਿਊਜ਼ੀਲੈਂਡ ਆ ਸਕਣ। ਜਿਨ੍ਹਾਂ ਦੀਆਂ ਨਿਊਜ਼ੀਲੈਂਡ ਦੇ ਵਿਚ ਦਾਖਲ ਹੋਣ ਦੀਆਂ ਸ਼ਰਤਾਂ 2 ਫਰਵਰੀ 2020 ਤੋਂ ਬਾਅਦ ਦੀਆਂ ਸਨ ਉਨ੍ਹਾਂ ਸਾਰਿਆਂ ਨੂੰ 12 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ ਅਤੇ ਨਵੇਂ ਵੀਜ਼ੇ ਜਾਰੀ ਕੀਤੇ ਜਾਣਗੇ।
ਇਸ ਨਿਯਮ ਦੇ ਨਾਲ 5600 ਰੈਜੀਡੈਂਟ ਵੀਜਾ ਧਾਰਕਾਂ ਨੂੰ ਫਾਇਦਾ ਪਹੁੰਚੇਗਾ ਜਿਨ੍ਹਾਂ ਨੇ ਲੰਬੇ ਸਮੇਂ ਬਾਅਦ ਅਤੇ ਸ਼ਰਤਾਂ ਪੂਰੀਆਂ ਕਰਕੇ ਰੈਜੀਡੈਂਸੀ ਹਾਸਿਲ ਕੀਤੀ ਸੀ। ਜਿਹੜੇ ਇਥੇ ਹੁਣ ਵੀ ਆਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਸਰਕਾਰ ਤੋਂ ਛੋਟ ਲੈਣੀ ਹੋਵੇਗੀ। ਮੌਜੂਦਾ ਤਬਦੀਲੀਆਂ ਇਮੀਗ੍ਰੇਸ਼ਨ ਮੰਤਰੀ ਨੂੰ ਮਿਲੇ ਨਵੇਂ ਅਧਿਕਾਰਾਂ ਦੇ ਤਹਿਤ ਕੀਤੀਆਂ ਗਈਆਂ ਹਨ।
ਸਰਕਾਰ ਨੇ ਨਿਊਜ਼ੀਲੈਂਡ ਦੇ ਵਿਚ ਪਹਿਲਾਂ ਤੋਂ ਮੌਜੂਦ ਵਰਕ ਵੀਜੇ ਵਾਲਿਆਂ ਦਾ ਵੀਜ਼ਾ ਪਹਿਲਾਂ ਹੀ 6 ਮਹੀਨਿਆਂ ਤੱਕ ਵਧਾ ਦਿੱਤਾ ਹੋਇਆ ਹੈ। ਅਕਤੂਬਰ ਦੇ ਅੰਤ ਤੱਕ ਖਤਮ ਹੋਣ ਵਾਲੇ ਵਿਜਟਰ ਵੀਜੇ ਵੀ 5 ਮਹੀਨਿਆਂ ਤੱਕ ਵਧਾਏ ਜਾ ਰਹੇ ਹਨ। ਸੋ ਸਬਰ ਦਾ ਫਲ ਮਿੱਠਾ ਵਾਲੀ ਗੱਲ ਹੋ ਰਹੀ ਹੈ ਅਤੇ ਵੀਜੇ ਅਜੇ ਟਾਹਣੀ ਨਾਲ ਲੱਗੇ ਰਹਿਣਗੇ।
ਐਂਟਰੀ ਦੀ ਢਿੱਲ: ਸਰਕਾਰ ਨੇ ਉਨ੍ਹਾਂ ਲੋਕਾਂ ਦੇ ਲਈ ਦੇਸ਼ ਵਿਚ ਦਾਖਲ ਹੋਣ ਦੀ ਢਿੱਲ ਦੇਣ ਦਾ ਐਲਾਨ ਕੀਤਾ ਹੈ ਜਿਨ੍ਹਾਂ ਦੇ ਪੱਕੇ ਪਰਿਵਾਰਕ ਨਿਊਜ਼ੀਲੈਂਡ ਦੇ ਵਿਚ ਹਨ ਅਤੇ ਜੀਵਨ ਸਾਥੀ ਦੂਜੇ ਦੇਸ਼ ਵਿਚ ਅਟਕ ਕੇ ਰਹਿ ਗਿਆ ਹੈ। ਸਰਕਾਰ ਚਾਹੁੰਦੀ ਹੈ ਕਿ ਆਪਸੀ ਪਤੀ-ਪਤਨੀ ਜਾਂ ਜੀਵਨ ਸਾਥੀ ਵਾਲੇ ਇਕ ਥਾਂ ਇਕੱਤਰ ਹੋਣ ਅਤੇ ਇਸ ਦੇ ਲਈ ਉਨ੍ਹਾਂ ਦੇ ਲਈ ਵੀ ਬਾਰਡਰ ਖੋਲ੍ਹੇ ਜਾਣਗੇ। ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਹੋਣ ਵਾਲੀਆਂ ਇਨ੍ਹਾਂ ਤਬਦੀਲੀਆਂ ਦਾ ਫਾਇਦਾ ਉਨ੍ਹਾਂ ਸਾਰੇ ਵੀਜ਼ਾ ਮੁਕਤ ਦੇਸ਼ਾਂ ਦੇ ਲੋਕਾਂ ਨੂੰ ਹੋਵੇਗਾ ਜਿਨ੍ਹਾਂ ਦਾ ਕੋਈ ਜੀਵਨ ਸਾਥੀ ਨਿਊਜ਼ੀਲੈਂਡ ਦਾ ਪੱਕਾ ਵਸਨੀਕ ਹੋਵੇ ਅਤੇ ਉਹ ਇਥੇ ਆਉਣਾ ਚਾਹੁੰਦੇ ਹੋਣ। ਉਨ੍ਹਾਂ ਨੂੰ ਇਸ ਸਬੰਧੀ ਅਰਜ਼ੀ ਦੇਣੀ ਹੋਵੇਗੀ ਅਤੇ ਫਿਰ ਆਗਿਆ ਦਿੱਤੀ ਜਾਵੇਗੀ। ਕਈ ਕੇਸਾਂ ਵਿਚ ਕ੍ਰਿਟੀਕਲ ਵੀਜ਼ਾ ਦਿੱਤਾ ਜਾਵੇਗਾ, ਆਸਟਰੇਲੀਆ ਵਾਲਿਆਂ ਨੂੰ ਦਾਖਲੇ ਉਤੇ ਰੈਜੀਡੈਂਟ ਵੀਜਾ ਵੀ ਦਿੱਤਾ ਜਾਵੇਗਾ। 14 ਦਿਨ ਵਾਸਤੇ ਹਰ ਆਉਣ ਵਾਲੇ ਨੂੰ ਏਕਾਂਤਵਾਸ ਰਹਿਣਾ ਹੋਵੇਗਾ।
ਵਰਕ ਵੀਜੇ ਵਾਲਿਆਂ ਲਈ ਵੀ ਚੰਗੀ ਖਬਰ
ਕੁਝ ਵਰਕ ਵੀਜੇ ਵਾਲੇ ਜੋ ਦੂਜੇ ਦੇਸ਼ਾਂ ਦੇ ਵਿਚ ਕਰੋਨਾ ਕਰਕੇ ਅਟਕੇ ਪਏ ਹਨ ਅਤੇ ਬਾਰਡਰ ਬੰਦ ਹੋਣ ਕਰਕੇ ਉਨ੍ਹਾਂ ਨੂੰ ਇਥੇ ਆਉਣ ‘ਤੇ ਮਨਾਹੀ ਹੈ, ਦੇ ਲਈ ਵੀ ਕੁਝ ਦਰਵਾਜ਼ੇ ਖੋਲ੍ਹੇ ਜਾ ਰਹੇ ਹਨ। ਜਿਹੜੇ ਲੋਕਾਂ ਨੂੰ ਇਥੇ ਹੁਣ ਵੀ ਓਹੀ ਨੌਕਰੀ ਦੀ ਪੇਸ਼ਕਸ਼ ਹੈ, ਜਾਂ ਉਨ੍ਹਾਂ ਦਾ ਬਿਜ਼ਨਸ ਹੈ। ਇਨ੍ਹਾਂ ਦੇ ਛੋਟੇ ਬੱਚੇ ਅਤੇ ਜੀਵਨ ਸਾਥੀ ਵੀ ਨਿਊਜ਼ੀਲੈਂਡ ਆਉਣ ਵਾਸਤੇ ਅਪਲਾਈ ਕਰ ਸਕਦੇ ਹਨ। ਸਰਕਾਰ ਮੰਨਦੀ ਹੈ ਕਿ ਬਹੁਤ ਸਾਰੇ ਲੋਕਾਂ ਦੇ ਪਰਿਵਾਰ ਇਥੇ ਸਾਲਾਂ ਤੋਂ ਰਹਿ ਰਹੇ ਸਨ ਅਤੇ ਨਿਊਜ਼ੀਲੈਂਡ ਲੰਬਾ ਸਮਾਂ ਰਹਿਣ ਦਾ ਪ੍ਰੋਗਰਾਮ ਬਣਾਈ ਬੈਠੇ ਸਨ, ਉਨ੍ਹਾਂ ਦੇ ਨਾਲ ਨਿਆਂ ਹੋਣਾ ਚਾਹੀਦਾ ਹੈ ਜਿਸ ਕਰਕੇ ਉਨ੍ਹਾਂ ਨੂੰ ਵਾਪਿਸ ਬੁਲਾਇਆ ਜਾਵੇਗਾ ਤਾਂ ਕਿ ਉਨ੍ਹਾਂ ਦਾ ਨਿਊਜ਼ੀਲੈਂਡ ਦੇ ਨਾਲ ਮਜ਼ਬੂਤ ਸਬੰਧ ਬਣਿਆ ਰਹੇ। ਇਸ ਸ਼੍ਰੇਣੀ ਅਧੀਨ ਆਉਣ ਵਾਸਤੇ ਹੇਠ ਲਿਖੀਆਂ ਸ਼ਰਤਾਂ ਹਨ.
-Still hold their job in New Zealand, or continue to operate a business in New Zealand
-Hold either a work to residence visa, or an essential skills visa that is not subject to the stand-down
period, or an entrepreneur visa
-Have departed New Zealand on or after 1 December 2019
-Have lived in New Zealand for at least two years, or, if living in New Zealand for at least one year,
have one of the following:
-An entrepreneur work visa and operating a business in New Zealand (and operated it before de
parting  New Zealand)
-Their dependent children with them in New Zealand (for at least six months)
-Parents or adult siblings who are ordinarily resident in New Zealand
submitted an application for residence by 31 July 2020
-Have held a visa at the time of departing that does not expire before the end of 2020, or, if expiring
before that date, have applied for a further visa by 10 August 2020.
The Government is expecting up to 850 visa holders may be eligible for this category and it will monitor numbers.


Share