ਸਪੋਕੇਨ ਦੇ ਸਿਮਰਨਦੀਪ ਸਿੰਘ ਢਿੱਲੋਂ (ਸੰਨੀ) ਬਾਬਾ ਬੁੱਢਾ ਸੰਸਥਾ ਦੇ ਪ੍ਰਧਾਨ ਨਿਯੁਕਤ

674
ਬਾਬਾ ਬੁੱਢਾ ਸੰਸਥਾ ਸਪੋਕੇਨ ਦੇ ਨਵ ਨਿਯੁਕਤ ਕੀਤੇ ਗਏ ਪ੍ਰਧਾਨ ਸਿਮਰਨਦੀਪ ਸਿੰਘ ਢਿੱਲੋਂ 'ਸੰਨੀ'।
Share

ਸਿਆਟਲ, 19 ਅਗਸਤ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜਨਮ ਦਿਵਸ ਮਨਾਉਣ ਲਈ ਅਮਰੀਕਾ ‘ਚ ਵੱਖ-ਵੱਖ ਥਾਵਾਂ ਤੇ ਬਾਬਾ ਬੁੱਢਾ ਸੰਸਥਾ ਅਮਰੀਕਾ ਵੱਲੋਂ ਸੰਸਥਾਵਾਂ ਰਾਹੀਂ ਬਾਬਾ ਬੁੱਢਾ ਜੀ ਦੇ ਜੀਵਨ ਤੇ ਸਿੱਖਿਆਵਾਂ ਰਾਹੀਂ ਸਿੱਖੀ ਦਾ ਪ੍ਰਚਾਰ ਕਰਨ ਦਾ ਉਪਰਾਲਾ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਸਪੋਕੇਨ ਦੇ ਸਿਮਰਨਦੀਪ ਸਿੰਘ ਢਿੱਲੋਂ ‘ਸੰਨੀ’, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐੱਮ.ਐੱਸ.ਸੀ. ਕਰਕੇ ਸਿੱਖੀ ਸਰੂਪ ਵਿਚ ਅੰਮ੍ਰਿਤਧਾਰੀ ਹਨ, ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਬਾਬਾ ਬੁੱਢਾ ਸੰਸਥਾ ਆਫ ਅਮਰੀਕਾ ਦੇ ਪ੍ਰਧਾਨ ਸਤਵਿੰਦਰ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਮਰਨਦੀਪ ਸਿੰਘ ਨੂੰ ਦੂਸਰੇ ਅਹੁਦੇਦਾਰ ਤੇ ਮੈਂਬਰ ਨਿਯੁਕਤ ਕਰਨ ਦੇ ਅਖਤਿਆਰ ਦਿੱਤੇ ਗਏ ਹਨ।
ਸਿਮਰਨਦੀਪ ਸਿੰਘ ਢਿੱਲੋਂ ‘ਸੰਨੀ’ ਨੇ ਦੱਸਿਆ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਤਾਗੱਦੀ ਸੰਭਾਲਣ ਤੇ ਰਸਮਾਂ ਅਦਾ ਕਰਨ ਦਾ ਮਾਣ ਪ੍ਰਾਪਤ ਹੋਇਆ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਪਹਿਲੇ ਹੈੱਡ ਗ੍ਰੰਥੀ ਥਾਪੇ ਗਏ, ਜਿਨ੍ਹਾਂ ਦੇ ਆਗਮਨ ਜਨਮ ਦਿਵਸ ‘ਤੇ ਧਾਰਮਿਕ ਸਮਾਗਮ ਪ੍ਰੋਗਰਾਮ ਆਯੋਜਿਤ ਕਰਨ ਦੇ ਪ੍ਰਬੰਧ ਉਲੀਕੇ ਜਾਣਗੇ।


Share