ਸਪੇਨ ਨੇ ਬਾਹਰ ਜਾਣ ਵਾਲੀਆਂ ਉਡਾਣਾਂ ‘ਤੇ ਲਾਈ ਪਾਬੰਦੀ

135
Share

ਮੈਡ੍ਰਿਡ, 1 ਅਪ੍ਰੈਲ  (ਪੰਜਾਬ ਮੇਲ)- ਸਪੇਨ ਦੀ ਸਰਕਾਰ ਨੇ ਯੂਰਪੀਨ ਸੰਘ (ਈ. ਯੂ.) ਅਤੇ ਸ਼ੈਨੇਗਨ ਖੇਤਰ ਤੋਂ ਬਾਹਰ ਦੇ ਦੇਸ਼ਾਂ ਵਿਚ ਯਾਤਰਾ ਕਰਨ ‘ਤੇ ਪਾਬੰਦੀਆਂ ਨੂੰ ਇਕ ਮਹੀਨੇ ਲਈ ਹੋਰ ਵਧਾ ਦਿੱਤਾ ਹੈ। ਸਪੇਨ ਦੇ ਸਰਕਾਰੀ ਸਟੇਟ ਬੁਲੇਟਿਨ ਮੁਤਾਬਕ 31 ਮਾਰਚ ਨੂੰ ਖਤਮ ਹੋਣ ਵਾਲੀ ਇਸ ਮਿਆਦ ਨੂੰ 30 ਅਪ੍ਰੈਲ ਤੱਕ ਵਧਾ ਦਿੱਤਾ ਜਾਵੇਗਾ। ਬੀ. ਓ. ਈ. ਨੇ ਕਿਹਾ ਕਿ ਇਹ ਪਾਬੰਦੀ ਚੱਲ ਰਹੀ ਕੋਵਿਡ-19 ਮਹਾਮਾਰੀ ਦੌਰਾਨ ਜਨਤਕ ਵਿਵਸਥਾ ਅਤੇ ਸਿਹਤ ਲਈ ਯੂਰਪੀ ਸੰਘ ਜਾਂ ਸਬੰਧਿਤ ਸ਼ੈਨੇਗਨ ਮੁਲਕਾਂ ਤੋਂ ਬਾਹਰ ਦੇ ਤੀਜੇ ਮੁਲਕਾਂ ਵਿਚਾਲੇ ਗੈਰ-ਜ਼ਰੂਰੀ ਯਾਤਰਾ ‘ਤੇ ਹੈ।

ਬੀ. ਓ. ਈ. ਨੇ ਇਹ ਵੀ ਕਿਹਾ ਬ੍ਰਿਟੇਨ ਤੋਂ ਸਪੈਨਿਸ਼ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਦੀ ਯਾਤਰਾ ‘ਤੇ ਪਾਬੰਦੀ 31 ਮਾਰਚ ਤੋਂ ਅੱਗੇ ਵਧਾਈ ਨਹੀਂ ਜਾਵੇਗੀ। ਇਸ ਨਾਲ ਗੈਰ-ਸਪੈਨਿਸ਼ ਨਾਗਰਿਕਾਂ ਜਾਂ ਦੇਸ਼ ਦੇ ਵਾਸੀਆਂ ਲਈ ਦੋਹਾਂ ਮੁਲਕਾਂ ਦਰਮਿਆਨ ਯਾਤਰਾ ਨੂੰ 1 ਅਪ੍ਰੈਲ ਤੋਂ ਮੁੜ ਸ਼ੁਰੂ ਕੀਤਾ ਜਾ ਸਕੇ। ਦੇਸ਼ ਦੇ ਸਿਹਤ ਮੰਤਰਾਲੇ ਮੁਤਾਬਕ ਸਪੇਨ ਵਿਚ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ 32 ਲੱਖ ਤੋਂ ਵਧ ਕੋਰੋਨਾ ਦੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਅਤੇ 75 ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ।


Share