ਸਪੇਨ ’ਚ 6 ਮਹੀਨਿਆਂ ਤੋਂ ਲੱਗਾ ਲਾਕਡਾਊਨ ਖ਼ਤਮ; ਲੋਕਾਂ ਮਨਾਇਆ ਜਸ਼ਨ

120
Share

ਮੈਡਰਿਡ, 11 ਮਈ (ਪੰਜਾਬ ਮੇਲ)- ਯੂਰਪ ਦੇ ਕਈ ਦੇਸ਼ਾਂ ’ਚ ਕੋਰੋਨਾ ਦਾ ਕਹਿਰ ਘਟਣ ਲੱਗਾ ਹੈ। ਇਸੇ ਦਾ ਨਤੀਜਾ ਹੈ ਕਿ ਸਪੇਨ ’ਚ ਛੇ ਮਹੀਨਿਆਂ ਤੋਂ ਲੱਗੇ ਲਾਕਡਾਊਨ ਨੂੰ ਖ਼ਤਮ ਕਰ ਦਿੱਤਾ ਗਿਆ। ਬਰਤਾਨੀਆ ’ਚ ਬੀਤੀ ਜਨਵਰੀ ਤੋਂ ਜਾਰੀ ਲਾਕਡਾਊਨ ’ਚ ਢਿੱਲ ਦੇਣ ਦੀ ਤਿਆਰੀ ਹੈ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਛੇਤੀ ਹੀ ਇਸ ਸਬੰਧੀ ਐਲਾਨ ਕਰਨਗੇ। ਇਸ ਵਿਚਾਲੇ, ਪੂਰੀ ਦੁਨੀਆਂ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਦੇ ਕਰੀਬ ਸੱਤ ਲੱਖ ਨਵੇਂ ਮਾਮਲੇ ਮਿਲੇ ਤੇ 10 ਹਜ਼ਾਰ ਤੋਂ ਜ਼ਿਆਦਾ ਪੀੜਤਾਂ ਦੀ ਮੌਤ ਹੋ ਗਈ।
ਸੀ.ਐੱਨ.ਐੱਨ. ਦੀ ਖ਼ਬਰ ਅਨੁਸਾਰ, ਸਪੇਨ ’ਚ ਬੀਤੇ ਨਵੰਬਰ ’ਚ ਮਹਾਮਾਰੀ ਵਧਣ ’ਤੇ ਦੇਸ਼ ਵਿਆਪੀ ਪਾਬੰਦੀਆਂ ਲਾ ਦਿੱਤੀਆਂ ਗਈਆਂ ਸਨ। ਐਤਵਾਰ ਰਾਤ 11 ਵਜੇ ਪਾਬੰਦੀਆਂ ਖ਼ਤਮ ਕਰ ਦਿੱਤੀਆਂ ਗਈਆਂ। ਇਸ ਤੋਂ ਬਾਅਦ ਪੂਰੇ ਦੇਸ਼ ’ਚ ਲੋਕਾਂ ਨੇ ਸੜਕਾਂ ’ਤੇ ਉਤਰ ਕੇ ਜਸ਼ਨ ਮਨਾਇਆ। ਹਾਲਾਂਕਿ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਮਹਾਮਾਰੀ ਹਾਲੇ ਖ਼ਤਮ ਨਹੀਂ ਹੋਈ ਹੈ। ਇਸ ਲਈ ਮਾਸਕ ਪਾਉਣ ਤੇ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦੇ ਰਹਿਣ। ਸਪੇਨ ’ਚ ਹੁਣ ਤੱਕ ਕੁੱਲ 35 ਲੱਖ 60 ਹਜ਼ਾਰ ਤੋਂ ਜ਼ਿਆਦਾ ਇਨਫੈਕਟਿਡ ਪਾਏ ਗਏ ਹਨ ਤੇ 78 ਹਜ਼ਾਰ ਤੋਂ ਜ਼ਿਆਦਾ ਦੀ ਮੌਤ ਹੋਈ ਹੈ। ਇਧਰ, ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਲਾਕਡਾਊਨ ’ਚ ਹੋਰ ਢਿੱਲ ਦੇਣ ਦੀ ਤਿਆਰੀ ’ਚ ਹਨ। ਬਰਤਾਨੀਆ ’ਚ ਇਨਫੈਕਸ਼ਨ ਦੀ ਰੋਕਥਾਮ ਲਈ ਬੀਤੀ ਜਨਵਰੀ ’ਚ ਲਾਕਡਾਊਨ ਲਾਇਆ ਗਿਆ ਸੀ। ਹੁਣ ਇਥੇ ਨਵੇਂ ਮਾਮਲਿਆਂ ’ਚ ਕਾਫੀ ਗਿਰਾਵਟ ਆ ਗਈ ਹੈ। ਇਸ ਯੂਰਪੀ ਦੇਸ਼ ’ਚ ਕੁੱਲ 44 ਲੱਖ 30 ਲੱਖ ਹਜ਼ਾਰ ਤੋਂ ਜ਼ਿਆਦਾ ਇਨਫੈਕਟਿਡ ਮਿਲੇ ਹਨ ਤੇ ਇਕ ਲੱਖ 27 ਹਜ਼ਾਰ ਤੋਂ ਜ਼ਿਆਦਾ ਦੀ ਜਾਨ ਗਈ ਹੈ।

Share