ਸਪੂਤਨਿਕ-ਵੀ’ ਦੀ ਦੂਜੀ ਖੇਪ ਭਾਰਤ ਪੁੱਜੀ

105
Share

-ਛੇਤੀ ਹੀ ਦੇਸ਼ ’ਚ ਆਵੇਗੀ ਸਿੰਗਲ ਡੋਜ਼ ਵਾਲੀ ਵੈਕਸੀਨ
ਨਵੀਂ ਦਿੱਲੀ, 17 ਮਈ (ਪੰਜਾਬ ਮੇਲ)-ਰੂਸੀ ਵੈਕਸੀਨ ਸਪੂਤਨਿਕ-ਵੀ ਦੀਆਂ 60 ਹਜ਼ਾਰ ਖ਼ੁਰਾਕਾਂ ਦੀ ਦੂਜੀ ਖੇਪ ਹੈਦਰਾਬਾਦ ਪਹੁੰਚ ਗਈ। ਹੁਣ ਵੈੱਬਸਾਈਟ ’ਤੇ ਇਸ ਨੂੰ ਕੋਵੀਸ਼ੀਲਡ ਅਤੇ ਕੋਵੈਕਸੀਨ ਦੇ ਨਾਲ ਤੀਜੇ ਬਦਲ ਵਜੋਂ ਵਰਤਿਆ ਜਾ ਸਕੇਗਾ, ਜਿਸ ਨਾਲ ਸਪੂਤਨਿਕ-ਵੀ, ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ’ਚ ਵਰਤਿਆ ਜਾਣ ਵਾਲਾ ਪਹਿਲਾ ਵਿਦੇਸ਼ੀ ਟੀਕਾ ਬਣ ਗਿਆ ਹੈ। ਰੂਸ ਦੇ ਰਾਜਦੂਤ ਨਿਕੋਲੇ ਕੁਦਾਸ਼ੇਵ ਨੇ ਵੈਕਸੀਨ ਦੀ ਦੂਜੀ ਖੇਪ ਦੀ ਆਮਦ ਨੂੰ, ਕੋਵਿਡ-19 ਦੇ ਖ਼ਿਲਾਫ਼ ਰੂਸੀ-ਭਾਰਤੀ ਸਾਂਝੀ ਜੰਗ ’ਚ ਅੱਗੇ ਵਧਣ ਦਾ ਰਸਤਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ‘ਸਪੂਤਨਿਕ ਲਾਈਟ’ ਨੂੰ ਵੀ ਭਾਰਤ ’ਚ ਪੇਸ਼ ਕਰਨ ਦੀ ਯੋਜਨਾ ਹੈ, ਜੋ ਕਿ ਭਾਰਤ ਦੀ ਪਹਿਲੀ ਸਿੰਗਲ ਡੋਜ਼ ਵੈਕਸੀਨ ਹੋ ਸਕਦੀ ਹੈ। ਨਵੇਂ ਕੋਰੋਨਾ ਦੇ ਰੂਪ ਦੇ ਖ਼ਿਲਾਫ਼ ਵੀ ਅਸਰਦਾਰ ਹੈ। ਰੂਸੀ ਮਾਹਿਰਾਂ ਮੁਤਾਬਿਕ ਸਪੂਤਨਿਕ ਕੋਵਿਡ-19 ਦੇ ਨਵੇਂ ਰੂਪ ਦੇ ਖ਼ਿਲਾਫ਼ ਅਸਰਦਾਰ ਹੈ। ਸਪੂਤਨਿਕ ਦੀ ਸਮਰੱਥਾ ’ਤੇ ਸ਼ੁਰੂ ’ਚ ਸਵਾਲ ਖੜ੍ਹੇ ਕੀਤੇ ਗਏ ਸਨ ਪਰ ਤੀਜੇ ਪੜਾਅ ਦੇ ਪ੍ਰੀਖਣ ’ਚ ਇਸ ਨੂੰ 91.6 ਫ਼ੀਸਦੀ ਅਸਰਦਾਰ ਪਾਇਆ ਗਿਆ ਹੈ। ਦ ਲਾਂਸੇਟ ਜਨਰਲ ਨੇ ਵੀ ਇਸ ਨੂੰ ਸੁਰੱਖਿਅਤ ਅਤੇ ਅਸਰਦਾਰ ਕਰਾਰ ਦਿੱਤਾ। ਸਪੂਤਨਿਕ ਇਸ ਮਹੀਨੇ ਤੋਂ ਨਿੱਜੀ ਹਸਪਤਾਲਾਂ ’ਚ ਮਿਲਣੀ ਸ਼ੁਰੂ ਹੋ ਜਾਵੇਗੀ, ਹਾਲਾਂਕਿ ਰਾਜ ਸਰਕਾਰਾਂ ਨੂੰ 18 ਤੋਂ 44 ਸਾਲ ਦੀ ਉਮਰ ਦੇ ਵਰਗ ਲਈ ਐਮਰਜੈਂਸੀ ਵਰਤੋਂ ਦੇ ਲਈ ਮਨਜ਼ੂਰੀ ਦਿੱਤੀ ਗਈ ਹੈ। ਵੈਕਸੀਨ ਦੀ ਡੇਢ ਲੱਖ ਦੀ ਖੇਪ ਨੂੰ ਗੁਣਵੱਤਾ ਅਤੇ ਸਥਿਰਤਾ ਦੇ ਆਧਾਰ ’ਤੇ ਪ੍ਰਵਾਨਗੀ ਦਿੱਤੀ ਗਈ ਹੈ।

Share