ਸਪਰਿੰਗਫੀਲਡ ‘ਚ 30 ਮਈ 2022 ਸਵੇਰੇ 7.30 ਵਜੇ ਮੈਮੋਰੀਅਲ ਡੇ ਪਰੇਡ

20
Share

-ਪੰਜਾਬੀ ਭਾਈਚਾਰਾ ਹੁੰਮ-ਹੁੰਮਾ ਕੇ ਅਵਤਾਰ ਸਿੰਘ ਦੀ ਅਗਵਾਈ ‘ਚ ਹਿੱਸਾ ਲਵੇਗਾ
ਸਪਰਿੰਗਫੀਲਡ, 14 ਮਈ (ਪੰਜਾਬ ਮੇਲ)- ਅਮਰੀਕਾ ਦੀ ਸਟੇਟ ਉਹਾਇਓ ਦੇ ਸ਼ਹਿਰ ਸਪਰਿੰਗਫੀਲਡ ਵਿੱਚ 30 ਮਈ 2022 ਸਵੇਰੇ 7.30 ਵਜੇ ਆਯੋਜਿਤ ਕੀਤੀ ਜਾ ਰਹੀ ਮੈਮੋਰੀਅਲ ਡੇ ਪਰੇਡ ਵਿੱਚ ਅਵਤਾਰ ਸਿੰਘ ਸਪਰਿੰਗਫੀਲਡ ਦੀ ਅਗਵਾਈ ਵਿੱਚ ਪੰਜਾਬੀ ਭਾਈਚਾਰੇ ਦਾ ਵੱਡਾ ਸਮੂਹ, ਵੱਖੋ-ਵੱਖਰੇ ਬੈਨਰ ਲੈਕੇ ਹਰ ਸਾਲ ਦੀ ਤਰ੍ਹਾਂ, ਸੱਜ-ਧੱਜਕੇ ਹਿੱਸਾ ਲਵੇਗਾ।

ਸ: ਅਵਤਾਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਭਾਈਚਾਰੇ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪੂਰੇ ਜੋਸ਼-ਖਰੋਸ਼ ਨਾਲ ਪੰਜਾਬੀ ਇਸ ਪਰੇਡ ਦਾ ਹਿੱਸਾ ਬਨਣਗੇ। ਪੰਜਾਬ ਦੇ ਸਭਿਆਚਾਰ ਨਲ ਜੁੜਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਅਨੰਤ ਪਿਆਰ, ਸਤਿਕਾਰ ਰੱਖਣ ਵਾਲੇ ਉਹਾਇਓ ਸਟੇਟ ਦੇ ਵਸ਼ਿੰਦੇ ਅਵਤਾਰ ਸਿੰਘ ਸਪਰਿੰਗਫੀਲਡ ਵਲੋਂ ਇਲਾਕੇ ਦੇ ਸਮੂਹ ਪੰਜਾਬੀਆਂ ਨੂੰ ਜੋੜਨ ਅਤੇ ਮੈਮੋਰੀਅਲ ਡੇ ਪਰੇਡ ‘ਚ ਹਿੱਸਾ ਲੈਣ ਲਈ ਲੰਮੇ ਸਮੇਂ ਤੋਂ ਪ੍ਰੇਰਿਆ ਜਾ ਰਿਹਾ ਹੈ। ਇਸ ਪਰੇਡ ਵਿੱਚ ਹਿੱਸਾ ਲੈਣ ਨਾਲ ਦੇਸ-ਪ੍ਰਦੇਸ਼ ‘ਚ, ਉਥੇ ਦੇ ਲੋਕਾਂ ਅਤੇ ਵਿਦੇਸ਼ੀ ਸਭਿਆਚਾਰ ‘ਚ ਪੰਜਾਬੀ ਭਾਈਚਾਰੇ ਦੀ ਥਾਂ ਬਣੀ ਹੈ ਅਤੇ ਇਲਾਕੇ ਵਿੱਚ ਹੀ ਨਹੀਂ ਸਮੁੱਚੇ ਅਮਰੀਕਾ ‘ਚ ਅਵਤਾਰ ਸਿੰਘ ਸਪਰਿੰਗਫੀਲਡ ਦੇ ਇਹਨਾ ਯਤਨਾਂ ਦੀ ਸਰਾਹੁਣਾ ਹੁੰਦੀ ਹੈ।


Share