ਸਨਾ ਰਾਮਚੰਦ ਬਣੀ ਪਾਕਿਸਤਾਨ ’ਚ ਪੀ.ਏ.ਐੱਸ. ਲਈ ਚੁਣੀ ਗਈ ਪਹਿਲੀ ਹਿੰਦੂ ਔਰਤ

111
Share

-ਸਫ਼ਲਤਾ ਮਗਰੋਂ ਬੁਲਾਈ ‘ਫਤਿਹ’
ਇਸਲਾਮਾਬਾਦ, 8 ਮਈ (ਪੰਜਾਬ ਮੇਲ)- ਪਾਕਿਸਤਾਨ ਵਿਚ ਵੱਕਾਰੀ ਕੇਂਦਰੀ ਸੁਪੀਰੀਅਰ ਸਰਵਿਸਿਜ਼ (ਸੀਐੱਸਐੱਸ) ਦੀ ਪ੍ਰੀਖਿਆ ਪਾਸ ਕਰਕੇ ਪਾਕਿਸਤਾਨ ਪ੍ਰਸ਼ਾਸਕੀ ਸੇਵਾਵਾਂ (ਪੀ.ਏ.ਐੱਸ.) ਲਈ ਚੁਣੀ ਗਈ ਸਨਾ ਰਾਮਚੰਦ ਦੇਸ਼ ਦੀ ਪਹਿਲੀ ਹਿੰਦੂ ਔਰਤ ਬਣ ਗਈ ਹੈ। ਸਨਾ ਰਾਮਚੰਦ ਐੱਮ.ਬੀ.ਬੀ.ਐੱਸ. ਡਾਕਟਰ ਹੈ ਅਤੇ ਸਿੰਧ ਪ੍ਰਾਂਤ ਦੇ ਸ਼ਿਕਾਰਪੁਰ ਦੀ ਹੈ। ਉਹ 18,553 ਵਿਚੋਂ ਸਫ਼ਲ 221 ਉਮੀਦਵਾਰਾਂ ਵਿਚੋਂ ਇਕ ਹੈ। ਰਾਮਚੰਦ ਨੇ ਟਵੀਟ ਕੀਤਾ: ‘‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ’’ ਅਤੇ ਅੱਗੇ ਕਿਹਾ, ‘‘ਮੈਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਅੱਲ੍ਹਾ ਸਰਵ ਸ਼ਕਤੀਮਾਨ ਦੀ ਕਿਰਪਾ ਨਾਲ ਮੈਂ ਸੀ.ਐੱਸ.ਐੱਸ. 2020 ਨੂੰ ਪਾਸ ਕਰਕੇ ਪੀ.ਏ.ਐੱਸ. ਲਈ ਚੁਣੀ ਗਈ ਹਾਂ। ਇਸ ਕਾਮਯਾਬੀ ਦਾ ਸਿਹਰਾ ਮੇਰੇ ਮਾਪਿਆਂ ਨੂੰ ਜਾਂਦਾ ਹੈ।’

Share