ਸਟੱਡੀ ਵੀਜ਼ੇ ’ਤੇ ਕੈਨੇਡਾ ਵਿੱਚ ਗਏ ਜਲੰਧਰ ਦੇ ਵਿਦਿਆਰਥੀ ਦੀ ਡੁੱਬਣ ਨਾਲ ਮੌਤ

808
Share

ਜਲੰਧਰ, 22 ਜੂਨ (ਪੰਜਾਬ ਮੇਲ)- ਕੈਨੇਡਾ ਵਿੱਚ ਸਟੱਡੀ ਵੀਜ਼ੇ ’ਤੇ ਗਏ ਇੱਕ ਹੋਰ ਵਿਦਿਆਰਥੀ ਦੀ ਸੁੰਮਦਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਰਪ੍ਰੀਤ ਸਿੰਘ ਪੁੱਤਰ ਸੁਖਜੀਤ ਸਿੰਘ ਵਾਸੀ ਵਰਿਆਮ ਨਗਰ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਮਰਪ੍ਰੀਤ ਸਿੰਘ ਦਸੰਬਰ 2018 ’ਚ ਕੈਨੇਡਾ ਦੇ ਸ਼ਹਿਰ ਮੌਂਟਰੀਅਲ ’ਚ ਸਥਿਤ ਲਾਸਾਲੇ ਕਾਲਜ ’ਚ ਸਟੱਡੀ ਵੀਜ਼ਾ ’ਤੇ ਗਿਆ ਸੀ। ਕਾਲਜ ’ਚ ਛੁੱਟੀ ਹੋਣ ਕਾਰਨ ਅਮਰਪ੍ਰੀਤ ਆਪਣੇ ਦੋਸਤਾਂ ਨਾਲ ਬੀਚ ’ਤੇ ਘੁੰਮਣ ਗਿਆ ਸੀ। ਸਾਰੇ ਦੋਸਤ ਨਹਾਉਣ ਲੱਗ ਪਏ ਤਾਂ ਉਹ ਡੂੰਘੇ ਪਾਣੀ ’ਚ ਚਲਾ ਗਿਆ ਤੇ ਡੁੱਬਣ ਕਾਰਨ ਊਸ ਦੀ ਮੌਤ ਹੋ ਗਈ।


Share