ਸਟੈਨ ਸਵਾਮੀ ਦੀ ਮੌਤ ਭਾਰਤੀ ਮਨੁੱਖੀ ਅਧਿਕਾਰਾਂ ਦੇ ਇਤਿਹਾਸ ’ਚ ਬਦਨੁਮਾ ਦਾਗ਼ ਵਾਂਗ : ਯੂ.ਐੱਨ. ਮਨੁੱਖੀ ਅਧਿਕਾਰ ਮਾਹਿਰ

478
Share

ਸੰਯੁਕਤ ਰਾਸ਼ਟਰ/ਜਨੇਵਾ, 17 ਜੁਲਾਈ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਮਾਹਿਰ ਨੇ ਕਿਹਾ ਹੈ ਕਿ ਉਹ ਸਟੈਨ ਸਵਾਮੀ ਦੀ ਹਿਰਾਸਤ ’ਚ ਹੋਈ ਮੌਤ ਤੋਂ ਬਹੁਤ ਦੁਖੀ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਇਤਿਹਾਸ ’ਚ ਇਹ ਮੌਤ ਕਾਲਾ ਦਾਗ਼ ਹੈ ਤੇ ਇਹ ਦਾਗ ਹਮੇਸ਼ਾਂ ਰਹੇਗਾ। ਸਵਾਮੀ (84) ਨੂੰ 5 ਜੁਲਾਈ ਦੀ ਮੁੰਬਈ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ ਸੀ। ਸੰਯੁਕਤ ਰਾਸ਼ਟਰ ਦੀ ਮੈਰੀ ਲੌਲਰ ਨੇ ਕਿਹਾ ਕਿ ਫਾਦਰ ਸਵਾਮੀ ਦੇ ਕੇਸ ਵਿਚ ਸਾਰੀ ਦੁਨੀਆਂ ਲਈ ਸੁਨੇਹਾ ਕਿ ਉਹ ਮਨੁੱਖੀ ਅਧਿਕਾਰਾਂ ਦੀ ਹਿਫਾਜ਼ਤ ਕਰਨ ਵਾਲੇ ਅਤੇ ਕੱਚੇ ਸਬੂਤਾਂ ਦੇ ਆਧਾਰ ’ਤੇ ਜੇਲ੍ਹਾਂ ’ਚ ਬੰਦ ਕੀਤੇ ਕਾਰਕੁਨਾਂ ਨੂੰ ਰਿਹਾਅ ਕਰਨ।

Share