ਸਟਰ ਕਾਊਂਟੀ ਲਾਇਬ੍ਰੇਰੀ ਲਟਰੇਸੀ ਯੂਬਾ ਸਿਟੀ ਵਲੋਂ ਸਰਬ ਸੱਭਿਆਚਾਰ ਸਮਾਗਮ ਕਰਵਾਇਆ ਗਿਆ

80
ਸੈਕਰਾਮੈਂਟੋ, 3 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਹਰ ਵਰ੍ਹੇ ਵਾਂਗ ਐਤਕਾਂ ਵੀ ਯੂਬਾ ਸਿਟੀ ਦੀ ਸਟਰ ਕਾਊਂਟੀ ਲਾਇਬ੍ਰੇਰੀ ਲਟਰੇਸੀ ਵਲੋਂ 17ਵਾਂ ਮਲਟੀਕਲਚਰਲ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਵੱਖ-ਵੱਖ ਦੇਸ਼ਾਂ ਦੀਆਂ ਸੱਭਿਅਚਾਰਕ ਟੋਲੀਆਂ ਨੇ ਵੱਖ-ਵੱਖ ਰੰਗ ਪੇਸ਼ ਕੀਤੇ। ਇਸ ਮੌਕੇ ਡਾਇਰੈਕਟਰ ਲਾਇਬ੍ਰੇਰੀ ਮਿਸਟਰ ਜੇਮਜ਼ ਤੇ ਅਇਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਭਾਵੇਂ ਇੰਡੋਨੇਸ਼ਨੀਅਨ, ਸਪੈਨਿਸ਼ ਤੇ ਅਮਰੀਕਾ ਦੇ ਮੂਲ ਨਿਵਾਸੀ ਰੈਡ ਇੰਡੀਅਨਜ਼ ਦੀਆਂ ਵੱਖ-ਵੱਖ ਆਈਟਮਾਂ ਨੇ ਪ੍ਰਭਾਵਿਤ ਕੀਤਾ ਪਰ ਇਸ ਮੌਕੇ ਪੰਜਾਬੀ ਗਿੱਧਾ, ਬੋਲੀਆਂ ਤੇ ਪੰਜਾਬੀ ਸਕਿੱਟਾਂ ਦਾ ਹੀ ਦਬਦਬਾ ਰਿਹਾ। ਇਸ ਸਮਾਗਮ ਦੇ ਮੁੱਖ ਪ੍ਰਬੰਧਕਾਂ ’ਚ ਨਵਨੀਤ ਕੌਰ ਰੰਧਾਵਾ, ਤੇਜਿੰਦਰ ਕੌਰ ਸੈਣੀ, ਕਮਲਜੀਤ ਕੌਰ, ਗੁਰਪ੍ਰੀਤ ਕੌਰ ਨੇ ਸਾਰੇ ਸਮਾਗਮ ਨੂੰ ਤਰਤੀਬ ਦੇ ਕੇ ਪੇਸ਼ ਕਰਵਾਇਆ। ਇਸ ਮੌਕੇ ਪ੍ਰਬੰਧਕਾਂ ਨੇ ਸਾਰੇ ਦਾਨੀਂ ਲੋਕਾਂ ਦਾ ਧੰਨਵਾਦ ਵੀ ਕੀਤਾ ਤੇ ਸਮਾਗਮ ’ਚ ਸ਼ਾਮਲ ਹੋਣ ਵਾਲੇ ਸਾਰੇ ਕਲਾਕਾਰਾਂ ਲਈ ਧੰਨਵਾਦੀ ਪਾਰਟੀ 13 ਅਗਸਤ ਸ਼ਾਮ 5 ਵਜੇ ਰੱਖੀ ਗਈ ਹੈ।