ਸਕੂਲਾਂ ਵਿਚ ਮਾਸਕ ਪਾਉਣਾ ਲਾਜਮੀ ਪਰੰਤੂ ਜਨਤਕ ਚਾਰਦਿਵਾਰੀਆਂ ਅੰਦਰ ਮਾਸਕ ਨਹੀਂ ਹੋਵੇਗਾ ਜਰੂਰੀ

386

ਸੈਕਰਾਮੈਂਟੋ, 15 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ ਵਿਚ ਇਸ ਹਫਤੇ ਤੋਂ ਜਨਤਿਕ ਇਨਡੋਰ ਥਾਵਾਂ ‘ਤੇ ਟੀਕਕਰਣ ਕਰਵਾ ਚੁੱਕੇ ਲੋਕਾਂ ਲਈ ਮਾਸਕ ਵਿਚ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ ਜਦ ਕਿ ਸਕੂਲਾਂ ਵਿਚ ਅਜੇ ਵੀ ਵਿਦਿਆਰਥੀਆਂ ਲਈ ਮਾਸਕ ਪਾਉਣਾ ਜਰੂਰੀ ਹੋਵੇਗਾ। ਹੈਲਥ ਐਂਡ ਹਿਊਮੈਨ ਸਰਵਿਸਜ ਏਜੰਸੀ ਦੇ ਸਕੱਤਰ ਡਾ ਮਾਰਕ ਘਾਲੀ ਨੇ ਪ੍ਰੈਸ ਕਾਨਫਰੰਸ ਵਿਚ ਉਕਤ ਐਲਾਨ ਕਰਦਿਆਂ ਕਿਹਾ ਹੈ ਕਿ 28 ਫਰਵਰੀ ਨੂੰ ਕੋਵਿਡ ਡੈਟਾ ਜਾਰੀ ਕੀਤਾ ਜਾਵੇਗਾ ਤੇ ਸਕੂਲਾਂ ਵਿਚ ਕੋਵਿਡ ਪਾਬੰਦੀਆਂ ਸਬੰਧੀ ਕਿਸੇ ਸੰਭਾਵੀ ਤਬਦੀਲੀ ਬਾਰੇ ਵਿਚਾਰ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕੋਵਿਡ ਮਾਮਲਿਆਂ, ਹਸਪਤਾਲਾਂ ਵਿਚ ਦਾਖਲ ਮਰੀਜਾਂ ਤੇ ਵੈਕਸੀਨੇਸ਼ਨ ਦਰ ਨੂੰ ਧਿਆਨ ਵਿਚ ਰਖਦਿਆਂ ਸਕੂਲਾਂ ਵਿਚ ਮਾਸਕ ਪਾਉਣ ਵਿੱਚ ਰਾਹਤ ਦੇਣ ਬਾਰੇ ਕੋਈ ਨਿਰਨਾ ਲਿਆ ਜਾਵੇਗਾ। ਉਨਾਂ ਨੇ ਕਿਹਾ ਕਿ ਰਾਜ ਵਿਚ ਹਾਲਾਤ ਠੀਕ ਹੋ ਰਹੇ ਹਨ ਤੇ ਅਸੀਂ ਸਕੂਲਾਂ ਵਿਚੋਂ ਵੀ ਮਾਸਕ ਨਾ ਪਾਉਣ ਵਾਲੇ ਹਾਲਾਤ ਵੱਲ ਵਧ ਰਹੇ ਹਾਂ।