ਸਕਾਟਲੈਂਡ ਵਸਦੇ ਗਾਇਕ ਕਰਮਜੀਤ ਮੀਨੀਆਂ ਦਾ ਗੀਤ ‘ਡੋਲੀ’ ਲੋਕ ਅਰਪਣ 

136
Share

ਸੰਗੀਤ ਪ੍ਰੇਮੀਆਂ ਵੱਲੋਂ ਖਿੜੇ ਮੱਥੇ ਪ੍ਰਵਾਨ ਕੀਤਾ ਗੀਤ
ਗਲਾਸਗੋ, 11 ਅਪ੍ਰੈਲ (ਮਨਦੀਪ ਖੁਰਮੀ ਹਿੰਮਤਪੁਰਾ/ਪੰਜਾਬ ਮੇਲ)- ਬਰਤਾਨੀਆ ਦੀ ਧਰਤੀ ਦੀ ਪਹਿਲੀ ਬਹੁ-ਭਾਸ਼ਾਈ ਵੈੱਬਸਾਈਟ ਤੇ ਸਕਾਟਲੈਂਡ ਦੀ ਹੁਣ ਤੱਕ ਦੀ ਪਹਿਲੀ ਅਖਬਾਰ ਪੰਜ ਦਰਿਆ ਤੇ ਤੇਜ਼ ਰਿਕਾਰਡਜ਼ ਦੇ ਸਾਂਝੇ ਉਪਰਾਲੇ ਵਜੋਂ ਗਾਇਕ ਤੇ ਗੀਤਕਾਰ ਕਰਮਜੀਤ ਮੀਨੀਆਂ ਦਾ ਗੀਤ ਡੋਲੀ ਲੋਕ ਅਰਪਣ ਕੀਤਾ ਗਿਆ। ਗੀਤ ਦੇ ਵਿਸ਼ਾ ਵਸਤੂ, ਸ਼ਬਦਾਵਲੀ, ਸੰਗੀਤ ਤੇ ਫਿਲਮਾਂਕਣ ਨੂੰ ਸੂਝਵਾਨ ਸ੍ਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਬੋਲਦਿਆਂ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਸਾਹਿਤਕਾਰ ਡਾ: ਤਾਰਾ ਸਿੰਘ ਆਲਮ, ਲੇਖਕ ਅਮਰ ਮੀਨੀਆਂ, ਪ੍ਰਸਿੱਧ ਪ੍ਰਮੋਟਰ ਦਲਜਿੰਦਰ ਸਿੰਘ ਸਮਰਾ, ਵਿਸ਼ਵ ਪ੍ਰਸਿੱਧ ਗਾਇਕ ਜਨਾਬ ਬਲਵਿੰਦਰ ਸਫ਼ਰੀ, ਬਰਤਾਨਵੀ ਗਾਇਕੀ ਦਾ ਮਾਣ ਪ੍ਰੇਮੀ ਜੌਹਲ, ਗਾਇਕ ਸੋਢੀ ਬਾਗੜੀ, ਕਾਰੋਬਾਰੀ ਲਖਵੀਰ ਸਿੰਘ ਸਿੱਧੂ, ਕਾਰੋਬਾਰੀ ਤਜਿੰਦਰ ਭੁੱਲਰ, ਗੀਤਕਾਰ ਮਹਿੰਦਰ ਭੱਟੀ ਬਿਲਾਸਪੁਰ, ਗਾਇਕ ਜੀਵਨ ਬਾਈ, ਗਾਇਕਾ ਸੁਨੈਨਾ ਨੂਰ, ਗਾਇਕਾ ਤੇ ਅਦਾਕਾਰਾ ਹਰਮੀਤ ਜੱਸੀ, ਗਾਇਕਾ ਕਿੱਟੂ ਬਾਦਸ਼ਾਹ ਆਦਿ ਨੇ ਕਿਹਾ ਕਿ ਅਸਲ ਗੀਤ ਹੀ ਉਹ ਹੁੰਦਾ ਹੈ ਜੋ ਸਾਡੇ ਸਮਾਜ ਦੀ ਤਰਜ਼ਮਾਨੀ ਕਰੇ। ਗਾਇਕ ਕਰਮਜੀਤ ਮੀਨੀਆਂ ਵੱਲੋਂ ਦੇਸ਼ ਵਿਦੇਸ਼ ਦੇ ਮੀਡੀਆ ਦਾ ਧੰਨਵਾਦ ਕੀਤਾ, ਜਿਹਨਾਂ ਦੇ ਸਹਿਯੋਗ ਨਾਲ ਡੋਲੀ ਗੀਤ ਘਰ ਘਰ ਤੱਕ ਪ੍ਰਚਾਰਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ੍ਰੋਤਿਆਂ ਵੱਲੋਂ ਮਿਲ ਰਹੇ ਮਣਾਂਮੂੰਹੀ ਪਿਆਰ ਨੇ ਇੰਨੀ ਊਰਜਾ ਦਿੱਤੀ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਨੇੜ ਭਵਿੱਖ ਵਿੱਚ ਵੀ ਉਸਾਰੂ ਤੇ ਸੱਭਿਆਚਾਰਕ ਗੀਤ ਸੰਗੀਤ ਜਗਤ ਦੀ ਝੋਲੀ ਪਾਉਂਦੇ ਰਹਾਂਗੇ।

Share