ਸਕਾਟਲੈਂਡ ਦੇ ਇਕ ਕੇਅਰ ਹੋਮ ਦੇ 10 ਵਸਨੀਕਾਂ ਦੀ ਕਰੋਨਾ ਕਾਰਨ ਮੌਤ

192
Share

25 ਹੋਰ ਵਸਨੀਕ ਤੇ 43 ਸਟਾਫ ਮੈਂਬਰਾਂ ਦਾ ਵੀ ਟੈਸਟ ਪਾਜ਼ੀਟਿਵ
ਸਕਾਟਲੈਂਡ, 7 ਫਰਵਰੀ (ਪੰਜਾਬ ਮੇਲ)- ਸਕਾਟਲੈਂਡ ਦੇ ਇੱਕ ਕੇਅਰ ਹੋਮ ’ਚ ਕੋਰੋਨਾਵਾਇਰਸ ਦੇ ਪ੍ਰਕੋਪ ਤੋਂ ਬਾਅਦ ਇਸ ਦੇ 10 ਵਸਨੀਕਾਂ ਦੀ ਮੌਤ ਹੋ ਗਈ ਹੈ। ਇਸ ਸੰਬੰਧੀ ਐੱਨ.ਐੱਚ.ਐੱਸ. ਫਾਈਫ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੌਕਗਲੀ ਦੇ ਮੋਸਵਿਊ ਕੇਅਰ ਹੋਮ ਵਿਖੇ ਕੋਰੋਨਾਵਾਇਰਸ ਕਾਰਨ 10 ਮੌਤਾਂ ਹੋਣ ਦੇ ਨਾਲ ਇਸ ਦੇ 25 ਵਸਨੀਕਾਂ ਅਤੇ 43 ਸਟਾਫ ਮੈਂਬਰਾਂ ਦਾ ਟੈਸਟ ਪਾਜ਼ੀਟਿਵ ਆਇਆ ਹੈ।¿;
ਕੇਅਰ ਹੋਮ ਅਧਿਕਾਰੀਆਂ ਨੇ ਦੱਸਿਆ ਕਿ 20 ਦਸੰਬਰ ਨੂੰ ਪਹਿਲਾ ਕੇਸ ਦਰਜ ਹੋਣ ਤੋਂ ਬਾਅਦ ਇਸ ਨੂੰ ਨਵੇਂ ਦਾਖਲਿਆਂ ਲਈ ਬੰਦ ਕਰ ਦਿੱਤਾ ਗਿਆ ਸੀ ਅਤੇ ਫਿਰ 14 ਦਿਨਾਂ ਬਾਅਦ ਦੁਬਾਰਾ ਖੋਲ੍ਹਿਆ ਗਿਆ ਸੀ। ਐੱਨ.ਐੱਚ.ਐੱਸ. ਫਾਈਫ ਅਨੁਸਾਰ ਸਿਹਤ ਮਾਹਿਰ ਫਾਈਫ ਦੇ ਸਿਹਤ ਅਤੇ ਸਮਾਜਿਕ ਦੇਖਭਾਲ ਨਾਲ ਮਿਲ ਕੇ ਕੇਅਰ ਹੋਮ ਵਿਚ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਕੰਮ ਕਰ ਰਹੇ ਹਨ। ਇਸ ਕੇਅਰ ਹੋਮ ਵਿਚ ਹੋਈਆਂ ਮੌਤਾਂ ਲਈ ਅਧਿਕਾਰੀਆਂ ਦੁਆਰਾ ਦੁੱਖ ਪ੍ਰਗਟ ਕੀਤਾ ਗਿਆ ਹੈ।
ਸਕਾਟਲੈਂਡ ’ਚ ਕੇਅਰ ਹੋਮਜ਼ ਲਈ ਟੀਕਾਕਰਨ ਲਗਭਗ 14 ਦਸੰਬਰ ਤੋਂ ਸ਼ੁਰੂ ਹੋਇਆ ਸੀ ਅਤੇ 13 ਜਨਵਰੀ ਨੂੰ ਐੱਨ.ਐੱਚ.ਐੱਸ. ਫਾਈਫ ਨੇ ਪੁਸ਼ਟੀ ਕਰਦਿਆਂ ਦੱਸਿਆ ਸੀ ਕਿ ਖੇਤਰ ਦੇ ਸਾਰੇ 76 ਕੇਅਰ ਹੋਮਜ਼ ’ਚ ਟੀਕਾਕਰਨ ਦੇ ਪਹਿਲੇ ਰਾਊਂਡ ਤਹਿਤ ਟੀਕੇ ਲਗਾਏ ਗਏ ਸਨ ਅਤੇ ਸਿਹਤ ਬੋਰਡ ਅਨੁਸਾਰ ਇਸ ਦੌਰਾਨ ਲਗਭਗ 5,000 ਵਸਨੀਕਾਂ ਅਤੇ ਸਟਾਫ ਦਾ ਟੀਕਾਕਰਨ ਕੀਤਾ ਗਿਆ ਸੀ। ਇਸਦੇ ਇਲਾਵਾ ਸਕਾਟਲੈਂਡ ਦੇ ਨਵੇ ਅੰਕੜੇ ਦਰਸਾਉਂਦੇ ਹਨ ਕਿ 99% ਬਜ਼ੁਰਗ ਕੇਅਰ ਹੋਮਜ਼ ’ਚ ਰਹਿੰਦੇ ਹਨ ਅਤੇ ਜਿਨ੍ਹਾਂ ਵਿਚੋਂ 93% ਕੇਅਰ ਹੋਮ ਵਸਨੀਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ।

Share