ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਵਲੋਂ ਫਰਾਂਸ ਦੇ ਰਾਸ਼ਟਰਪਤੀ ਨੂੰ ਲਿਖਿਆ ਪੱਤਰ

730

ਪੈਰਿਸ, 5 ਅਪ੍ਰੈਲ (ਪੰਜਾਬ ਮੇਲ)- ਫਰਾਂਸ ਦੇ ਰਾਸ਼ਟਰਪਤੀ ਨੂੰ ਅਫਗਾਨਿਸਤਾਨ ਵਿਚ ਮਾਰੇ ਗਏ ਬੇਗੁਨਾਹ ਸਿੱਖਾਂ ਦੇ ਨਿਆਂ ਅਤੇ ਸੁਰੱਖਿਆ ਨੂੰ ਲੈ ਕੇ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਵਲੋਂ ਇਕ ਪੱਤਰ ਲਿਖਿਆ ਗਿਆ ਹੈ। ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਫਰਾਂਸ, ਯੂਰਪੀ ਯੂਨੀਅਨ ਅਤੇ ਯੂ ਐਨ ੳ ਅਫਗਾਨਿਸਤਾਨ ਵਿਚ ਘੱਟ ਗਿਣਤੀਆਂ ਖਾਸ ਕਰ ਸਿੱਖਾਂ ਦੀ ਜਾਨ ਮਾਲ ਦੀ ਰੱਖਿਆ ਲਈ ਲੋੜੀਂਦੇ ਕਦਮ ਚੁੱਕੇ। ਪਹਿਲਾਂ ਤੋਂ ਹੀ ਵੱਡਾ ਤਾਦਾਦ ਵਿਚ ਸਿੱਖ ਦੂਸਰੇ ਦੇਸ਼ਾਂ ਨੂੰ ਪਲੇਨ ਕਰ ਚੁੱਕੇ ਹਨ। ਜਿੰਨਾ ਦੇ ਮੁੜ ਵਸੇਬੇ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਸਦੀਆਂ ਤੋ ਅਫਗਾਨਿਸਤਾਨ ਵਿਚ ਵਸਦੇ ਸਿੱਖਾਂ ਚੰਗੇ ਸ਼ਹਿਰੀਆ ਦੀ ਤਰ੍ਹਾਂ ਦੇਸ਼ ਦੀ ਤਰੱਕੀ ਵਿਚ ਅਗਾਂਹ ਰਹੇ ਹਨ। ਹਰ ਮੁਸ਼ਕਿਲ ਵਿਚ ਸਿੱਖੀ ਤੋ ਪਾਸਾ ਨਹੀ ਵੱਟਿਆ। ਹਰ ਘੜੀ ਦਾ ਡੱਟ ਕੇ ਮੁਕਾਬਲਾ ਕੀਤਾ ਹੈ। ਬਾਣਾ, ਗੁਰਬਾਣੀ ਨੂੰ ਕੇਂਦਰ ਰੱਖਣ ਲਈ ਆਪਣੇ ਗੁਰੂਦਆਰਿਆ ਨੂੰ ਪ੍ਰਮੁੱਖਤਾ ਦਿੱਤੀ। ਅਫਗਾਨਿਸਤਾਨ ਵਿਚ ਅਫਗਾਨੀਆਂ ਦੀ ਰਾਜਸੀ ਤਾਕਤ ਘੱਟਣ ਨਾਲ ਰੂਸ ਤੋ ਬਾਅਦ ਅਮਰੀਕਾ ਨੇ ਆਪਣੇ ਆਪਣੇ ਦਾਅ ਪੇਚ ਖੇਡੇ ਪਰ ਇਹਨਾਂ ਵਿਚ ਇਕ ਗੂਰੀਲਾ ਕੌਮ ਵੀ ਹਰ ਸਮੇ ਭਾਰੂ ਰਹੀ ਹੈ। ਜਿਸ ਕਰਕੇ ਕੋਈ ਵੀ ਸਥਾਈ ਸਰਕਾਰ ਆਪਣੇ ਪੈਰਾਂ ਉਪਰ ਖੜ ਨਹੀ ਪਾਈ। ਇਸ ਦਹਿਸ਼ਤੀ ਮਾਹੌਲ ਵਿਚ ਘੱਟ ਗਿਣਤੀਆਂ ਉਪਰ ਜੁਲਮ ਵੀ ਹੋਏ। ਵੱਖ ਵੱਖ ਸਮਿਆਂ ਤੇ ਸਿੱਖਾਂ ਦੇ ਨਸਲੀ ਅਤੇ ਰਾਜਸੀ ਕਤਲ ਹੋਏ। ਜਿਸ ਨਾਲ ਸਿੱਖਾਂ ਵਿਚ ਦਹਿਸ਼ਤੀ ਮਾਹੌਲ ਬਣਿਆ ਹੈ। ਮੁੱਖ ਸੇਵਾਦਾਰ ਯੂਥ ਸ.ਦਲਵਿੰਦਰ ਸਿੰਘ ਘੁੰਮਣ ਦੀ ਪਾਰਟੀ ਵਲੋਂ ਮੰਗ ਹੈ ਕਿ ਮਨੁੱਖੀ ਹੱਕਾਂ ਦੇ ਮੋਹਰੀ ਦੇਸ਼ ਅਤੇ ਸੰਸਥਾਵਾਂ ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਅੱਗੇ ਆਉਣ। ਜਦੋਂ ਕਿ ਅਮਰੀਕਾ ਦੀ ਫੌਜ ਵਾਪਸੀ ਦੇ ਸਮਝੋਤੇ ਹੋ ਰਹੇ ਹਨ ਤਾਂ ਜਰੂਰੀ ਹੈ ਕਿ ਸਿੱਖਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾਵੇ।