ਸ਼ੇਖ਼ ਹਸੀਨਾ ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲੇ 14 ਇਸਲਾਮੀ ਦਹਿਸ਼ਤਗਰਦਾਂ ਨੂੰ ਮੌਤ ਦੀ ਸਜ਼ਾ

209
Share

ਢਾਕਾ, 24 ਮਾਰਚ (ਪੰਜਾਬ ਮੇਲ)- ਬੰਗਲਾਦੇਸ਼ੀ ਕੋਰਟ ਨੇ ਸਾਲ 2000 ’ਚ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਉਨ੍ਹਾਂ ਦੇ ਦੱਖਣ-ਪੱਛਮੀ ਹਲਕੇ ਵਿਚ ਮਾਰਨ ਦੀ ਕੋਸ਼ਿਸ਼ ਕਰਨ ਵਾਲੇ 14 ਇਸਲਾਮੀ ਦਹਿਸ਼ਤਗਰਦਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਜੱਜ ਅਬੂ ਜ਼ਫ਼ਰ ਮੁਹੰਮਦ ਕਮਰੂਜ਼ਮਾਨ ਨੇ ਕਿਹਾ, ‘ਜਦੋਂ ਤੱਕ ਕਾਨੂੰਨ ਵਿਚ ਕੋਈ ਰੋਕ ਨਹੀਂ ਹੈ, ਇਸ ਫੈਸਲੇ ਨੂੰ ਫਾਇਰਿੰਗ ਸਕੁਐਡ ਰਾਹੀਂ ਅਮਲ ਵਿਚ ਲਿਆਉਂਦਿਆਂ ਇਕ ਮਿਸਾਲ ਕਾਇਮ ਕੀਤੀ ਜਾਵੇਗੀ।’ ਉਂਜ ਮੌਤ ਦੀ ਸਜ਼ਾ ਸੁਣਾਏ ਜਾਣ ਮੌਕੇ 9 ਦੋਸ਼ੀ ਕੋਰਟ ਵਿਚ ਮੌਜੂਦ ਸਨ। ਜੱਜ ਨੇ ਕਿਹਾ ਕਿ ਨਹੀਂ ਤਾਂ ਪ੍ਰਚੱਲਿਤ ਰਵਾਇਤ ਮੁਤਾਬਕ, ਬੰਗਲਾਦੇਸ਼ੀ ਕਾਨੂੰਨ ਤਹਿਤ ਮੌਤ ਦੀ ਸਜ਼ਾ ’ਤੇ ਲਾਜ਼ਮੀ ਨਜ਼ਰਸਾਨੀ ਮਗਰੋਂ ਸੁਪਰੀਮ ਕੋਰਟ ਦੀ ਹਾਈ ਕੋਰਟ ਡਿਵੀਜ਼ਨ ਦੀ ਪ੍ਰਵਾਨਗੀ ਨਾਲ ਦੋਸ਼ੀਆਂ ਨੂੰ ਫਾਹੇ ਵੀ ਟੰਗਿਆ ਜਾ ਸਕਦਾ ਹੈ। ਸਾਰੇ ਦੋਸ਼ੀ ਜਲਾਵਤਨ ਹਰਕਤਉਲ ਜਿਹਾਦ ਬੰਗਲਾਦੇਸ਼ ਨਾਲ ਸਬੰਧਤ ਹਨ। ਇਨ੍ਹਾਂ ’ਚੋਂ ਪੰਜ ਦੋਸ਼ੀ ਭਗੌੜੇ ਹਨ ਤੇ ਉਨ੍ਹਾਂ ਦੀ ਗੈਰਮੌਜੂਦਗੀ ਵਿਚ ਹੀ ਕੇਸ ਦੀ ਕਾਰਵਾਈ ਚਲਾਈ ਗਈ ਤੇ ਸਰਕਾਰ ਵੱਲੋਂ ਨਿਯੁਕਤ ਵਕੀਲਾਂ ਨੇ ਕਾਨੂੰਨ ਮੁਤਾਬਕ ਉਨ੍ਹਾਂ ਦੀ ਪੈਰਵੀ ਕੀਤੀ।

Share