ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪਾਕਿ ’ਚ ਸਥਿਤ ਸਮਰ ਪੈਲੇਸ ਬਣਿਆ ਖੰਡਰ

105
ਪਾਕਿਸਤਾਨ ਦੇ ਰਸੂਲ ਨਗਰ ’ਚ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਦੀ ਹਾਲਤ ਬਿਆਨ ਕਰਦੀ ਤਸਵੀਰ।
Share

ਅੰਮਿ੍ਰਤਸਰ, 13 ਸਤੰਬਰ (ਪੰਜਾਬ ਮੇਲ)-ਪਾਕਿਸਤਾਨ ਦੇ ਸ਼ਹਿਰ ਗੁਜ਼ਰਾਂਵਾਲਾ ਦੇ ਕਸਬਾ ਰਸੂਲ ਨਗਰ ’ਚ ਮੌਜੂਦ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੇਸ (ਗਰਮੀਆਂ ਦਾ ਮਹਿਲ) ਖੰਡਰ ਦਾ ਰੂਪ ਲੈ ਚੁੱਕਿਆ ਹੈ ਅਤੇ ਇਸ ਸਮਾਰਕ ਨੂੰ ਪਾਕਿਸਤਾਨ ਪੁਰਾਤਤਵ ਵਿਭਾਗ ਦੁਆਰਾ ਸੁਰੱਖਿਅਤ ਇਮਾਰਤ ਐਲਾਨੇ ਜਾਣ ਦੇ ਬਾਵਜੂਦ ਵਿਭਾਗ ਵਲੋਂ ਇਸ ਦੀ ਕੋਈ ਖ਼ਬਰ-ਸਾਰ ਨਹੀਂ ਲਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਸਮਾਰਕ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਅਤੇ ਇਹ ਵਿਰਾਸਤੀ ਧਰੋਹਰ ਕਦੇ ਵੀ ਜ਼ਮੀਨਦੋਜ਼ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿ ਦੇ ਵਿਰਾਸਤ ਪ੍ਰੇਮੀਆਂ ਨੇ ਉਕਤ ਸਮਾਰਕ ਦੇ ਰੱਖ-ਰਖਾਅ ਲਈ ਪਾਕਿਸਤਾਨ ਪੁਰਾਤਤਵ ਵਿਭਾਗ ਪਾਸੋਂ ਮੰਗ ਕਰਨ ਦੇ ਨਾਲ-ਨਾਲ ਗੁਜਰਾਂਵਾਲਾ ਦੇ ਡਿਪਟੀ ਕਮਿਸ਼ਨਰ ਤੋਂ ਸਮਾਰਕ ਨੂੰ ਕਬਜ਼ਾ ਮੁਕਤ ਕਰਾਉਣ ਦੀ ਵੀ ਅਪੀਲ ਕੀਤੀ ਹੈ। ਰੱਖ-ਰਖਾਅ ਦੀ ਘਾਟ ਅਤੇ ਨਾਜਾਇਜ਼ ਕਬਜ਼ਿਆਂ ਦੇ ਚੱਲਦਿਆਂ ਪਿੰਡ ਦੇ ਖੇਤਾਂ ’ਚ ਲੜਖੜਾਉਂਦੀ ਉਕਤ ਡੇਢ ਮੰਜ਼ਿਲਾਂ ਇਮਾਰਤ ਦੀਆਂ ਲਗਭਗ ਸਾਰੀਆਂ ਛੱਤਾਂ ਡਿੱਗ ਚੁੱਕੀਆਂ ਹਨ। ਪਿੰਡ ਦੇ ਲੋਕਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਵਿਰਾਸਤੀ ਧਰੋਹਰ ’ਚ ਪਸ਼ੂ ਬੰਨ੍ਹੇ ਜਾ ਰਹੇ ਹਨ ਅਤੇ ਕੰਧਾਂ ’ਤੇ ਪਾਥੀਆਂ ਥੱਪੀਆਂ ਜਾ ਰਹੀਆਂ ਹਨ।

Share