ਸ਼ਿੰਦੇ ਤੂਤ ਦੀ ਕਨੇਡਾ ਵਿੱਚ ਹਾਰਟ ਅਟੈਕ ਨਾਲ ਹੋਈ ਮੌਤ 

479
Share

ਕਨੇਡਾ/ਨਕੋਦਰ/ਮਹਿਤਪੁਰ, 13 ਮਈ (ਹਰਜਿੰਦਰ  ਪਾਲ  ਛਾਬੜਾ/ਪੰਜਾਬ ਮੇਲ)-  ਜਿਲ੍ਹਾ ਫਿਰੋਜ਼ਪੁਰ ਦੇ ਕਬੱਡੀ ਵਿਚ ਮਸ਼ਹੂਰ ਪਿੰਡ ਤੂਤ ਦੇ ਜੰਮਪਲ ਸ਼ਿੰਦੇ ਤੂਤ ਦੀ ਕਨੇਡਾ ਦੇ ਸ਼ਹਿਰ ਐਬਟਸਫੋਰਡ ਵਿਚ ਹਾਰਟ ਅਟੈਕ ਦੇ ਨਾਲ ਬੀਤੇ 9 ਮਈ ਨੂੰ ਮੌਤ ਹੋ ਗਈ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸ਼ਿੰਦੇ ਤੂਤ ਦੇ ਜਿਗਰੀ ਦੋਸਤਾਂ ਚੰਨਾ ਗਿੱਲ, ਸੁਖਵੀਰ ਸੰਧੂ, ਅਮਰੀਕ ਬਰਾੜ, ਭਿੰਦਰ ਬਰਾੜ, ਗਗਨ ਸੰਧੂ, ਬਿੱਲਾ ਬਰਾੜ, ਹੈਪੀ ਮੰਗਾ, ਕੁਲਦੀਪ ਬਰਾੜ, ਅੰਗਰੇਜ ਤੂਤ, ਕੁਲਜੀਤ ਬਰਾੜ, ਰਾਜੂ ਸਹੋਤਾ, ਬਾਈ ਡਾਕਟਰ ਪਵਨ ਗਿੱਲ ਨੇ ਦੱਸਿਆ ਕਿ ਸ਼ਿੰਦੇ ਤੂਤ ਦਾ ਅੰਤਮ ਸੰਸਕਾਰ 16 ਮਈ ਨੂੰ ਕਨੇਡਾ ਵਿਖੇ ਕੀਤਾ ਜਾਵੇਗਾ। ਸ਼ਿੰਦੇ ਤੂਤ ਦੀ ਮੌਤ ਦਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।

Share