ਸ਼ਿਵ ਸੈਨਾ ਵੱਲੋਂ ਏਕਨਾਥ ਸ਼ਿੰਦੇ ਤੇ 15 ਹੋਰ ਵਿਧਾਇਕਾਂ ਨੂੰ ਵਿਧਾਨ ਸਭਾ ਤੋਂ ਮੁਅੱਤਲ ਕਰਨ ਲਈ ਸੁਪਰੀਮ ਕੋਰਟ ਦਾ ਰੁਖ਼

59
Share

ਸੁਣਵਾਈ 11 ਜੁਲਾਈ ਨੂੰ
ਨਵੀਂ ਦਿੱਲੀ, 1 ਜੁਲਾਈ (ਪੰਜਾਬ ਮੇਲ)- ਸ਼ਿਵ ਸੈਨਾ ਦੇ ਚੀਫ਼ ਵ੍ਹਿਪ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਨ੍ਹਾਂ 15 ਵਿਧਾਇਕਾਂ ਨੂੰ ਵਿਧਾਨ ਸਭਾ ਤੋਂ ਮੁਅੱਤਲ ਕਰਨ ਦੀ ਅਪੀਲ ਹੋਏ ਸੁਪਰੀਮ ਕੋਰਟ ਦਾ ਰੁਖ਼ ਕੀਤਾ, ਜਿਨ੍ਹਾਂ ਖ਼ਿਲਾਫ਼ ਅਯੋਗਤਾ ਪਟੀਸ਼ਨਾਂ ਪੈਂਡਿੰਗ ਹਨ। ਸੁਪਰੀਮ ਕੋਰਟ 11 ਜੁਲਾਈ ਨੂੰ ਸ਼ਿਵ ਸੈਨਾ ਦੇ ਚੀਫ਼ ਵ੍ਹਿਪ ਵੱਲੋਂ ਮੁੱਖ ਮੰਤਰੀ ਅਤੇ 15 ਬਾਗੀ ਵਿਧਾਇਕਾਂ ਨੂੰ ਵਿਧਾਨ ਸਭਾ ਤੋਂ ਮੁਅੱਤਲ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਸੁਣਵਾਈ ਕਰੇਗੀ, ਜਿਨ੍ਹਾਂ ਵਿਰੁੱਧ ਅਯੋਗਤਾ ਦੇ ਨੋਟਿਸ ਜਾਰੀ ਕੀਤੇ ਗਏ ਸਨ।

Share