ਸ਼ਿਕਾਗੋ ਹਵਾਈ ਅੱਡੇ ’ਤੇ ਭਾਰਤੀ ਨਾਗਰਿਕ 96 ਹਜ਼ਾਰ ਅਮਰੀਕੀ ਡਾਲਰ ਮੁੱਲ ਦੀਆਂ ਵਿਆਗਰਾ ਗੋਲੀਆਂ ਸਮੇਤ ਗਿ੍ਰਫਤਾਰ

375
Share

ਵਾਸ਼ਿੰਗਟਨ, 7 ਫਰਵਰੀ (ਪੰਜਾਬ ਮੇਲ)- ਸ਼ਿਕਾਗੋ ਹਵਾਈ ਅੱਡੇ ’ਤੇ ਵਿਆਗਰਾ ਦੀਆਂ 3200 ਗੋਲੀਆਂ ਦੀ ਗੈਰ ਕਾਨੂੰਨੀ ਦਰਾਮਦ ਲਈ ਇਕ ਭਾਰਤੀ ਨਾਗਰਿਕ ਨੂੰ ਫੜਿਆ ਗਿਆ ਹੈ। ਇਸ ਦੀ ਕੀਮਤ 96000 ਅਮਰੀਕੀ ਡਾਲਰ ਹੈ। ਇਕ ਅਧਿਕਾਰਤ ਬਿਆਨ ’ਚ ਇਹ ਜਾਣਕਾਰੀ ਦਿੰਦਿਆਂ ਅਮਰੀਕਾ ਦੇ ਕਸਟਮ ਅਤੇ ਬਾਰਡਰ ਸਕਿਓਰਟੀ ਵਿਭਾਗ (ਸੀ.ਬੀ.ਪੀ.) ਨੇ ਦੱਸਿਆ ਕਿ ਉਕਤ ਵਿਅਕਤੀ ਭਾਰਤ ਤੋਂ ਅਮਰੀਕਾ ਪਹੁੰਚਿਆ ਸੀ।
ਉਸ ਦੇ ਸਾਮਾਨ ਦੀ ਜਾਂਚ ਦੌਰਾਨ ਇਹ ਗੋਲੀਆਂ ਬਰਾਮਦ ਹੋਈਆਂ। ਉਹ ਇੰਨੀਆਂ ਗੋਲੀਆਂ ਲਿਆਉਣ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ’ਚ ਲੈ ਲਿਆ। ਸੀ.ਬੀ.ਪੀ. ਨੇ ਬਿਆਨ ’ਚ ਕਿਹਾ ਕਿ ਸਮਾਨ ਦੀ ਜਾਂਚ ਦੌਰਾਨ ਅਧਿਕਾਰੀਆਂ ਨੂੰ ਉਸ ਪਾਸੋਂ ਸਿਲਡੇਨਾਫਿਲ ਸਾਈਟ੍ਰਟੇ (100 ਮਿਲੀਗ੍ਰਾਮ) ਦੀਆਂ 3200 ਗੋਲੀਆਂ ਬਰਾਮਦ ਹੋਈਆਂ। ਜਦ ਯਾਤਰੀ ਤੋਂ ਪੁੱਛਿਆ ਗਿਆ ਕਿ ਉਸ ਕੋਲ ਇੰਨੀਆਂ ਗੋਲੀਆਂ ਕਿਉਂ ਹਨ ਤਾਂ ਉਸ ਨੇ ਕਿਹਾ ਕਿ ਇਹ ਉਸ ਦੇ ਦੋਸਤਾਂ ਲਈ ਹਨ ਅਤੇ ਮੰਨਿਆ ਜਾਂਦਾ ਹੈ ਕਿ ਇਹ ਭਾਰਤ ’ਚ ਬਿਨ੍ਹਾਂ ਡਾਕਟਰ ਦੀ ਪਰਚੀ ਤੋਂ ਵੀ ਲਈ ਜਾ ਸਕਦੀ ਹੈ।

Share