ਸ਼ਿਕਾਗੋ ਵਿਚ ਗਲਤ ਪਾਸੇ ਤੋਂ ਆਈ ਤੇਜ ਰਫਤਾਰ ਕਾਰ ਨੇ ਹੋਰ ਵਾਹਣਾਂ ਵਿਚ ਮਾਰੀ ਜ਼ਬਰਦਸਤ ਟੱਕਰ, 2 ਮੌਤਾਂ,16 ਜ਼ਖਮੀ

53
ਗਲਤ ਪਾਸੇ ਤੋਂ ਆਈ ਕਾਰ ਕਾਰਨ ਹੋਏ ਹਾਦਸੇ ਦਾ ਇਕ ਦ੍ਰਿਸ਼

ਸੈਕਰਾਮੈਂਟੋ, 25 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਇਲੀਨੋਇਸ ਰਾਜ ਦੇ ਸ਼ਹਿਰ ਸ਼ਿਕਾਗੋ ਵਿਚ ਗਲਤ ਪਾਸੇ ਤੋਂ ਆਈ ਇਕ ਕਾਰ ਨੇ ਹੋਰ ਵਾਹਣਾਂ ਵਿਚ ਜਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ਵਿਚ ਸਵਾਰ ਦੋਨਾਂ ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ ਹੋਰ ਵਾਹਣਾਂ ਵਿਚ ਸਵਾਰ 7 ਬੱਚਿਆਂ ਸਮੇਤ 16 ਲੋਕ ਜ਼ਖਮੀ ਹੋ ਗਏ। ਸ਼ਿਕਾਗੋ ਪੁਲਿਸ ਸੁਪਰਡੈਂਟ ਡੇਵਿਡ ਬਰਾਊਨ ਨੇ ਕਿਹਾ ਹੈ ਕਿ ਡੌਜ ਚਾਰਜ਼ਰ ਕਾਰ ਬਹੁਤ ਹੀ ਤੇਜ ਰਫਤਾਰ ਨਾਲ ਗਲਤ ਪਾਸੇ ਤੋਂ ਆਈ ਤੇ ਉਹ ਬੇਕਾਬੂ ਹੋ ਕੇ ਸੜਕ ਉਪਰ ਜਾ ਰਹੇ ਹੋਰ 7 ਵਾਹਣਾਂ ਨਾਲ ਟਕਰਾ ਗਈ। ਟਕਰਾਉਣ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਤੇ ਇਸ ਵਿਚ ਸਵਾਰ 2 ਵਿਅਕਤੀ ਮੌਕੇ ਉਪਰ ਹੀ ਦਮ ਤੋੜ ਗਏ। ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿਨਾਂ ਵਿਚੋਂ 5 ਨੂੰ ਘਰ ਭੇਜ ਦਿੱਤਾ ਗਿਆ ਹੈ ਜਦ ਕਿ 11 ਅਜੇ ਵੀ ਹਸਪਤਾਲ ਵਿਚ ਇਲਾਜ਼ ਅਧੀਨ ਹਨ। ਬਰਾਊਨ ਅਨੁਸਾਰ ਕਾਰ ਨੂੰ ਸ਼ਿਕਾਗੋ ਦੇ ਦੱਖਣ ਵਿਚ ਮਰਖਮ ਤੋਂ ਚੋਰੀ ਕੀਤਾ ਗਿਆ ਸੀ। ਕਾਰ ਵਿਚੋਂ ਇਕ ਰਾਈਫਲ ਵੀ ਬਰਾਮਦ ਹੋਈ ਹੈ।