ਸ਼ਿਕਾਗੋ ‘ਚ ਪਾਰਟੀ ਦੌਰਾਨ ਗੋਲੀਬਾਰੀ, 2 ਦੀ ਮੌਤ

438
Share

ਸ਼ਿਕਾਗੋ, 14 ਮਾਰਚ (ਪੰਜਾਬ ਮੇਲ)- ਸ਼ਿਕਾਗੋ ਦੇ ਸਾਊਥ ਸਾਈਡ ‘ਚ ਐਤਵਾਰ ਸਵੇਰੇ ਇਕ ਪਾਰਟੀ ਦੌਰਾਨ ਹੋਈ ਗੋਲੀਬਾਰੀ ‘ਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 10 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਬੁਲਾਰੇ ਜੋਸ ਜਾਰਾ ਨੇ ਇਕ ਬਿਆਨ ‘ਚ ਕਿਹਾ ਕਿ ਇਹ ਘਟਨਾ ਸਵੇਰੇ ਕਰੀਬ 4:40 ਮਿੰਟ ‘ਤੇ ਹੋਈ। ਜਿਨ੍ਹਾਂ ਲੋਕਾਂ ਨੂੰ ਗੋਲੀ ਲੱਗੀ, ਉਨ੍ਹਾਂ ਦੀ ਉਮਰ 20 ਤੋਂ 44 ਸਾਲ ਦਰਮਿਆਨ ਹੈ। ਜਾਰਾ ਨੇ ਘਟਨਾ ਦਾ ਵੇਰਵਾ ਨਹੀਂ ਦਿੱਤਾ। ਉਨ੍ਹਾਂ ਨੇ ਇਹ ਵੀ ਨਹੀਂ ਦੱਸਿਆ ਕਿ ਕੀ ਹਮਲਾਵਰ ਇਕ ਹੀ ਵਿਅਕਤੀ ਸੀ ਅਤੇ ਗੋਲੀਬਾਰੀ ਦਾ ਕਾਰਣ ਕੀ ਸੀ? ਫਾਇਰ ਬ੍ਰਿਗੇਡ ਦੇ ਬੁਲਾਰੇ ਲੈਰੀ ਮੈਰਿਟ ਨੇ ਸ਼ਿਕਾਗੋ ਸਨ-ਟਾਈਮਜ਼ ਨੂੰ ਕਿਹਾ ਕਿ ਗੰਭੀਰ ਤੋਂ ਲੈ ਕੇ ਨਾਜ਼ੁਕ ਹਾਲਤ ਵਾਲੇ ਜ਼ਖਮੀਆਂ ਨੂੰ ਹਸਪਤਾਲ ‘ਚ ਲਿਜਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।


Share