ਸ਼ਿਕਾਗੋ ‘ਚ ਅਣਪਛਾਤੇ ਹਮਲਾਵਰ ਨੇ 2 ਬੱਚੀਆਂ ਦੇ ਮਾਰੀਆਂ ਗੋਲੀਆਂ, ਇਕ ਦੀ ਮੌਤ ਇਕ ਗੰਭੀਰ

543
Share

ਸੈਕਰਾਮੈਂਟੋ, 16 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਸ਼ਿਕਾਗੋ (ਇਲੀਨੋਇਸ) ਵਿਚ ਅਣਪਛਾਤੇ ਹਮਲਵਾਰ ਨੇ ਇਕ ਕਾਰ ਵਿਚ ਬੈਠੀਆਂ ਦੋ ਬੱਚੀਆਂ ਜਿਨਾਂ ਦੀ ਉਮਰ 7 ਤੇ 6 ਸਾਲ ਦੀ ਸੀ, ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਦੋਨਾਂ ਨੂੰ ਲੋਯੋਲਾ ਯੁਨੀਵਰਸਿਟੀ ਮੈਡੀਕਲ ਸੈਂਟਰ ਲਿਜਾਇਆ ਗਿਆ ਜਿਥੇ 7 ਸਾਲਾ ਬੱਚੀ ਦੀ ਮੌਤ ਹੋ ਗਈ ਜਦ ਕਿ ਦੂਸਰੀ ਬੱਚੀ ਜਿੰਦਗੀ ਲਈ ਜਦੋਜਹਿਦ ਕਰ ਰਹੀ ਹੈ। 7 ਸਾਲਾ ਬੱਚੀ ਦੀ ਛਾਤੀ ਤੇ ਧੜ ਉਪਰ ਗੋਲੀਆਂ ਵੱਜੀਆਂ ਸਨ ਜਦ ਕਿ ਦੂਸਰੀ ਬੱਚੀ ਦੀ ਛਾਤੀ ਤੇ ਕੱਛ ਵਿਚ ਗੋਲੀ ਵੱਜੀ ਹੈ। ਇਹ ਘਟਨਾ ਦੁਪਹਿਰ 2.50 ਵਜ ਵੈਸਟ ਗਰੈਂਡ ਐਵਨਿਊ ਸ਼ਿਕਾਗੋ ਦੇ 6200 ਬਲਾਕ ਵਿਚ ਵਾਪਰੀ ਜਿਥੇ ਇਕ ਖੜੀ ਕਾਰ ਵਿਚ ਬੱਚੀਆਂ ਖੇਡ ਰਹੀਆਂ ਸਨ। ਸ਼ਿਕਾਗੋ ਪੁਲਿਸ ਵਿਭਾਗ ਦੇ ਆਪਰੇਸ਼ਨ ਮੁੁੱਖੀ ਕਮਾਂਡਰ ਬਰੀਅਨ ਮੈਕਡੈਰਮੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਨੋਂ ਬੱਚੀਆਂ ਭੈਣਾਂ ਸਨ ਤੇ ਉਨਾਂ ਦੀ ਮਾਂ ਬੱਚੀਆਂ ਨੂੰ ਕਾਰ ਦੀ ਪਿਛਲੀ ਸੀਟ ਉਪਰ ਬੈਠਾ ਕੇ ਗਈ ਸੀ। ਪੁਲਿਸ ਦਾ ਵਿਚਾਰ ਹੈ ਕਿ ਹਮਲਵਾਰ ਦਾ ਨਿਸ਼ਾਨਾ ਬੱਚੀਆਂ ਜਾਂ ਉਨਾਂ ਦੀ ਮਾਂ ਨਹੀਂ ਸੀ। ਪੁਲਿਸ ਨੇ ਹਮਲਾਵਰ ਦੀ ਗ੍ਰਿਫਤਾਰੀ ਲਈ  ਲੋਕਾਂ ਤੋਂ ਮੱਦਦ ਮੰਗੀ ਹੈ। ਇਥੇ ਜਿਕਰਯੋਗ ਹੈ ਕਿ ਸ਼ਿਕਾਗੋ ਵਿਚ ਪਿਛਲੇ ਹਫਤੇ 42 ਲੋਕਾਂ ਉਪਰ ਗੋਲੀਆਂ ਚਲਾਈਆਂ ਗਈਆਂ ਹਨ ਜਿਨਾਂ ਵਿਚੋਂ 4 ਦੀ ਮੌਤ ਹੋਈ ਹੈ। 2020 ਦੀ ਤੁਲਨਾ ਵਿਚ ਇਸ ਸਾਲ ਸ਼ਿਕਾਗੋ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਵਿਚ 11%  ਵਾਧਾ ਹੋਇਆ ਹੈ ਜਦ ਕਿ 2019 ਦੀ ਤੁਲਨਾ ਵਿਚ ਇਹ ਵਾਧਾ 63% ਹੈ।


Share