ਸ਼ਾਹੀ ਪਰਿਵਾਰ ਨੇ ਮੇਗਨ ਦੀ ਨਸਲਵਾਦ ਦੇ ਦੋਸ਼ਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ

286
Share

ਲੰਡਨ, 10 ਮਾਰਚ (ਪੰਜਾਬ ਮੇਲ)- ਬਕਿੰਘਮ ਪੈਲੇਸ ਨੇ ਪਿ੍ਰੰਸ ਹੈਰੀ ਅਤੇ ਉਸ ਦੀ ਪਤਨੀ ਮੇਗਨ ਮਰਕਲ ਵੱਲੋਂ ਇੱਕ ਇੰਟਰਵਿਊ ਦੌਰਾਨ ਸ਼ਾਹੀ ਪਰਿਵਾਰ ’ਤੇ ਲਾਏ ਨਸਲਵਾਦ ਦੇ ਦੋਸ਼ਾਂ ਬਾਰੇ ਆਪਣੀ ਚੁੱਪ ਤੋੜ ਦਿੱਤੀ ਹੈ। ਬਰਮਿੰਘਮ ਪੈਲੇਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਨਸਲਵਾਦ ਦੇ ਦੋਸ਼ਾਂ ਨੂੰ ‘ਬਹੁਤ ਗੰਭੀਰਤਾ ਨਾਲ’ ਲਿਆ ਗਿਆ ਹੈ’। ਉਨ੍ਹਾਂ ਕਿਹਾ ਕਿ ਮੇਗਨ ਮਰਕਲ ਅਤੇ ਹੈਰੀ ਸ਼ਾਹੀ ਪਰਿਵਾਰ ਦੇ ਬਹੁਤ ਹੀ ਹਰਮਨ-ਪਿਆਰੇ ਮੈਂਬਰ ਹਨ। ਜ਼ਿਕਰਯੋਗ ਹੈ ਕਿ ਸਹਿਜ਼ਾਦੇ ਹੈਰੀ ਦੀ ਪਤਨੀ ਤੇ ਹਾਲੀਵੁੱਡ ਦੀ ਅਦਾਕਾਰਾ ਮਰਕਲ ਨੇ ਓਪਰਾਹ ਵਿਨਫਰੇ ਦੀ ਮੇਜ਼ਬਾਨੀ ਵਾਲੇ ਅਮਰੀਕੀ ਚੈਟ ਸ਼ੋਅ ਦੌਰਾਨ ਬਰਤਾਨੀਆ ਦੇ ਸ਼ਾਹੀ ਪਰਿਵਾਰ ’ਤੇ ਨਸਲਵਾਦ, ਝੂਲ ਬੋਲਣ ਤੇ ਉਸ ਨੂੰ ਖ਼ੁਦਕੁਸ਼ੀ ਦੇ ਕਿਨਾਰੇ ਧੱਕਣ ਜਿਹੇ ਗੰਭੀਰ ਦੋਸ਼ ਲਾਏ ਸਨ। ਮਰਕਲ ਦੀ ਮਾਂ ਸਿਆਹਫਾਮ ਤੇ ਪਿਤਾ ਗੋਰੀ ਚਮੜੀ ਦੇ ਹਨ। ਨੂੰਹ ਵੱਲੋਂ ਲਾਏ ਇਨ੍ਹਾਂ ਦੋਸ਼ਾਂ ਮਗਰੋਂ ਬਰਤਾਨੀਆ ਦੇ ਸ਼ਾਹੀ ਪਰਿਵਾਰ ਨੂੰ ਵੱਡਾ ਝਟਕਾ ਲੱਗਾ ਹੈ।

Share