ਸ਼ਾਰਲਟ ’ਚ ਕਿਸਾਨਾਂ ਦੇ ਹੱਕ ’ਚ ਹੋਈ ਰੈਲੀ

402
Share

ਸ਼ਾਰਲਟ (ਅਮਰੀਕਾ), 27 ਜਨਵਰੀ (ਜੁਗਰਾਜ ਗਿੱਲ/ਪੰਜਾਬ ਮੇਲ)-ਮਾਰਸ਼ਲ ਪਾਰਕ, ਸ਼ਾਰਲਟ (ਉੱਤਰੀ ਕੈਰੋਲੀਨਾ) ’ਚ ਭਾਰਤੀ ਪ੍ਰਵਾਸੀਆਂ ਵੱਲੋਂ ਮੋਦੀ ਸਰਕਾਰ ਦੇ ਵਿਰੋਧ ’ਚ ਅਤੇ ਕਿਸਾਨਾਂ ਦੇ ਹੱਕ ’ਚ ਇਕ ਰੈਲੀ ਹੋਈ। ਸ਼ਾਰਲਟ ਖੇਤਰ ਵਿਚ ਪੰਜਾਬੀ,¿; ਹਰਿਆਣਵੀ, ਦਿੱਲੀ ਖੇਤਰਾਂ ਦੇ ਸਿਰਫ 200 ਪ੍ਰਵਾਸੀ ਪਰਿਵਾਰ ਹੀ ਰਹਿ ਰਹੇ ਹਨ, ਜਦਕਿ ਰਾਲੇਅ (ਰਾਜਧਾਨੀ ਉੱਤਰੀ ਕੈਰੋਲੀਨਾ) ਵਿਚ ਸਿਰਫ 25 ਕੁ ਪਰਿਵਾਰ ਤੇ ਕੋਲੰਬੀਆ (ਰਾਜਧਾਨੀ ਦੱਖਣੀ ਕੈਰੋਲੀਨਾ) ਦੇ ਪ੍ਰਵਾਸੀ ਨਿਵਾਸੀ ਹਨ, ਜੋ ਸਾਰੇ ਇਸ ਰੈਲੀ ਵਿਚ ਪਰਿਵਾਰਾਂ ਸਮੇਤ ਸ਼ਾਮਲ ਹੋਏ। ਸੈਂਕੜੇ ਕਾਰਾਂ ਉਪਰ ਕਿਸਾਨ ਸੰਘਰਸ਼, ਸਿੱਖ ਧਰਮ ਅਤੇ ਅਮਰੀਕਾ ਦੇ ਝੰਡੇ ਲੱਗੇ ਹੋਏ ਸਨ। ਹਰੇਕ ਦੇ ਹੱਥਾਂ ਵਿਚ ਕਿਸਾਨਾਂ ਦੇ ਹੱਕ ’ਚ ਅਤੇ ਮੋਦੀ ਸਰਕਾਰ ਦੇ ਵਿਰੋਧ ’ਚ ਅੰਗਰੇਜ਼ੀ, ਪੰਜਾਬੀ ’ਚ ਲਿਖੇ ਹੋਏ ਬੈਨਰ ਫੜੇ ਹੋਏ ਸਨ। ਮੰਚ ਤੋਂ ਕਿਸਾਨਾਂ ਦੇ ਹੱਕ ਵਿਚ ਤੇ ਮੋਦੀ ਸਰਕਾਰ ਦੇ ਵਿਰੁੱਧ ਭਾਸ਼ਨ ਕਰਨ ਵਾਲਿਆਂ ਵਿਚ ਸ਼ੇਰ ਸਿੰਘ ‘ਹਰਿਆਣਵੀ’, ਚੌਹਾਨ, ਸਵਿਨਯਪਾਲ ਸਿੰਘ ਬੇਦੀ (ਪ੍ਰਬੰਧਕ ਨਵਾਂ ਗੁਰਦੁਆਰਾ, ਸ਼ਾਰਲਟ), ਡਾ. ਹਰਮੋਹਨ ਸਿੰਘ, ਸ਼ਰਨਜੀਤ ਸਿੰਘ ਸੰਧੂ (ਪਟਿਆਲਵੀ), ਪਵਨ ਸਿਘੰ, ਇੰਦਰਜੀਤ ਸਿੰਘ ‘ਰਾਜਪਾਲ’, ਜਸਲੀਨ ਕੌਰ, ਹਰਜਸ ਕੌਰ (ਸਕੂਲੀ ਵਿਦਿਆਰਥਣਾਂ) ਸ਼ਾਮਲ ਸਨ। ਇਸ ਤੋਂ ਇਲਾਵਾ ਸੱਜਣ ਸਿੰਘ ਧਾਰੀਵਾਲ, ਇੰਦਰਜੀਤ ਸਿੰਘ ਸਿੱਧੂ, ਨਵ ਛੀਨਾ (ਪੋਤਰਾ, ਵਿਸ਼ਵ ਪ੍ਰਸਿੱਧ ਕਾਮਰੇਡ ਅੱਛਰ ਸਿੰਘ ਛੀਨਾ, ‘ਆਈ.ਐੱਨ.ਏ.’ ਜੋ ਕਿ 1952-1957 ਤੱਕ ਐੱਮ.ਐੱਲ.ਏ. ਰਹੇ), ਮਨਜਿੰਦਰ ਕੌਰ, ਨਵਨੀਤ ਕੌਰ ਚੀਮਾ, ਨਵਦੀਪ ਢਿੱਲੋਂ, ਪਵਨਜੀਤ ਸਿੰਘ (ਸਿੱਖ ਫਾਰ ਜਸਟਿਸ ਮੈਂਬਰ), ਗਿੱਲ ਪਰਿਵਾਰ, ਬਰਾੜ ਪਰਿਵਾਰ, ਚੀਮਾ ਪਰਿਵਾਰ, ਵਿਰਕ ਪਰਿਵਾਰ, ਅੰਗਰੇਜ਼ ਸਮਾਜ ਸੇਵਿਕਾ ਐੱਲ.ਐੱਮ. ਪੋਲਾਸਕੀ (ਐੱਮ.ਐੱਮ.) ਤੇ ਸਪੈਕਟਰਮ ਨੈੱਟਵਰਕਸ ਦੀ ਜਰਨਲਿਸਟ ਕਰਿਸਟੀਅਨ ਨੋਗਿਊਰਾ ਵਿਸ਼ੇਸ਼ ਸਹਿਯੋਗੀ ਅਤੇ ਖਿੱਚ ਦਾ ਕਾਰਨ ਸਨ।

Share