ਸ਼ਾਨ-ਏ-ਪੰਜਾਬ ਭੰਗੜਾ ਆਰਟਸ ਦੇ ਸੰਚਾਲਕ ਤੇ ਉਸਤਾਦ ਜਤਿੰਦਰ ਸਿੰਘ ਰੰਧਾਵਾ ਦੀ ਅਚਨਚੇਤ ਮੌਤ ’ਤੇ ਦੁੱਖ

71
ਸਵ. ਜਤਿੰਦਰ ਸਿੰਘ ਰੰਧਾਵਾ
Share

ਸਿਆਟਲ, 26 ਮਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸ਼ਾਨ-ਏ-ਪੰਜਾਬ ਭੰਗੜਾ ਆਰਟਸ ਕਲੱਬ ਦੇ ਸੰਚਾਲਕ ਤੇ ਭੰਗੜੇ ਦੇ ਉਸਤਾਦ ਨੌਜਵਾਨ ਜਤਿੰਦਰ ਸਿੰਘ ਰੰਧਾਵਾ (45) ਦੀ ਦਿਲ ਦਾ ਦੌਰਾ ਪੈਣ ਕਾਰਨ ਮੰਗਲਵਾਰ ਸਵੇਰੇ ਮੌਤ ਦੀ ਖਬਰ ਸੁਣ ਕੇ ਸਾਹਿਤਕ ਹਲਕਿਆਂ ਅਤੇ ਭੰਗੜਾ ਖੇਤਰ ਵਿਚ ਮਾਤਮ ਛਾ ਗਿਆ। ‘ਸਿਆਟਲ ਵਿਰਾਸਤ ਮੇਲੇ’ ਵਿਚ ਕਈ ਸਾਲਾਂ ਤੋਂ ਭੰਗੜੇ-ਗਿੱਧੇ ਦੀਆਂ ਟੀਮਾਂ ਲੈ ਕੇ ਆਉਣ ਵਾਲੇ ਅਤੇ ਦਰਸ਼ਕਾਂ ਨੂੰ ਹਸਾਉਣ ਵਾਲੇ, ਅੱਜ ਸਭ ਨੂੰ ਰੁਆ ਕੇ ਸਦਾ ਲਈ ਛੱਡ ਗਏ। ਅੰਮਿ੍ਰਤਸਰ ਦੇ ਵਾਹਗਾ ਬਾਰਡਰ ਦੇ ਅਟਾਰੀ ਨੇੜੇ ਪੱਕਾ ਪਿੰਡ ਦੇ ਜੰਮਪਲ ਜਤਿੰਦਰ ਸਿੰਘ ਰੰਧਾਵਾ ਆਪਣੇ ਪਿੱਛੇ ਪਤਨੀ ਰਵਿੰਦਰ ਕੌਰ ਤੇ ਇਕ ਲੜਕਾ ਪਵਨੀਤ ਸਿੰਘ ਛੱਡ ਗਏ ਹਨ। ਪਿਛਲੇ ਡੇਢ ਦਹਾਕੇ ਤੋਂ ਸੈਂਕੜੇ ਬੱਚਿਆਂ ਤੇ ਨੌਜਵਾਨਾਂ ਨੂੰ ਰਵਾਇਤੀ ਪੰਜਾਬੀ ਲੋਕ ਨਾਚਾਂ ਤੇ ਭੰਗੜਾ ਸਿਖਾਉਣ ਵਾਲੇ ਜਤਿੰਦਰ ਸਿੰਘ ਰੰਧਾਵਾ ਰੌਂਦੇ-ਕੁਰਲਾਉਦਿਆਂ ਨੂੰ ਛੱਡ ਗਏ, ਜਿਨ੍ਹਾਂ ਨੇ ਅਮਰੀਕਾ ਵਿਚ ਕਈ ਵਾਰ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਇਨਾਮ ਜਿੱਤੇ। ਸਿਆਟਲ ਦੇ ਏ.ਬੀ.ਸੀ. ਭੰਗੜਾ ਗਰੁੱਪ ਦੇ ਸੰਚਾਲਕ ਹਰਮੀਤ ਸਿੰਘ ਧਾਲੀਵਾਲ, ਅਰਜਨ ਸਹੋਤਾ, ਕਰਨ ਸਹੋਤਾ, ਸੰਦੀਪ ਸੰਨੀ ਸਹੋਤਾ, ਅੰਮਿ੍ਰਤਪਾਲ ਸਿੰਘ ਸਹੋਤਾ, ਕਮਲਜੀਤ ਸਹੋਤਾ ਤੋਂ ਇਲਾਵਾ ਪਿ੍ਰਥੀਪਾਲ ਸਿੰਘ ਵਿਰਕ, ਪਰਮਿੰਦਰ ਸਿੰਘ ਭੱਟੀ, ਗੁਰਦੀਪ ਸਿੰਘ ਸਿੱਧੂ ਅਤੇ ਪੰਜਾਬ ਸਪੋਰਟਸ ਕਲੱਬ ਸਿਆਟਲ ਦੇ ਸਾਬਕਾ ਪ੍ਰਧਾਨ ਪ੍ਰਧਾਨ ਬਲਜੀਤ ਸਿੰਘ ਜੌਹਲ ਅਤੇ ਸਿਆਟਲ ਖੇਡ ਕੈਂਪ ਦੇ ਪ੍ਰਬੰਧਕਾਂ ਹਰਦੀਪ ਸਿੰਘ ਚੌਹਾਨ, ਸਰਬਜੀਤ ਸਿੰਘ ਝੱਲੀ, ਗੁਰਦੇਵ ਸਿੰਘ ਸਮਰਾ, ਸੰਤੋਖ ਸਿੰਘ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਦੱਸਿਆ ਕਿ ਹਰੇਕ ਸਾਲ ਬੱਚਿਆਂ ਨੂੰ ਭੰਗੜਾ ਸਿਖਾਉਣ ਵਾਲੇ ਮਿਹਨਤੀ, ਸਾਊ ਤੇ ਮਿਲਣਸਾਰ ਬੇਵਕਤੀ ਮੌਤ ਕਾਰਨ ਸਦਾ ਲਈ ਵਿਛੜ ਗਏ।

Share