ਸ਼ਾਇਰ ਕੁਲਵਿੰਦਰ ਦਾ ਗ਼ਜ਼ਲ ਸੰਗ੍ਰਹਿ ‘ਸ਼ਾਮ ਦੀ ਸ਼ਾਖ਼ ‘ਤੇ’ 19 ਜੂਨ 2022 ਨੂੰ ਲੋਕ ਅਰਪਣ ਕੀਤਾ ਜਾਵੇਗਾ

109
Share

ਨਿਊਆਰਕ (ਕੈਲੀਫੋਰਨੀਆ), 11 ਜੂਨ (ਪੰਜਾਬ ਮੇਲ)-ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੀ ਸਾਹਿਤਕ ਮਿਲਣੀ ਡਾ. ਸੁਖਵਿੰਦਰ ਕੰਬੋਜ ਦੀ ਪ੍ਰਧਾਨਗੀ ਹੇਠ 19 ਜੂਨ, 2022 ਦਿਨ ਐਤਵਾਰ ਨੂੰ Restaurant, 5774 Mowry School Rd, Newark, CA ਵਿਖੇ ਸ਼ਾਮ 5:00 ਵਜੇ ਹੋ ਰਹੀ ਹੈ ਰਹੀ ਹੈ। ਇਸ ਮੌਕੇ ਸ਼ਾਇਰ ਕੁਲਵਿੰਦਰ ਦਾ ਗ਼ਜ਼ਲ ਸੰਗ੍ਰਹਿ ‘ਸ਼ਾਮ ਦੀ ਸ਼ਾਖ਼ ‘ਤੇ’ ਲੋਕ ਅਰਪਣ ਕੀਤਾ ਜਾਵੇਗਾ। ਇਸ ਸਮਾਗਮ ਦੇ ਮੁੱਖ ਮਹਿਮਾਨ ਭਾਰਤੀ ਸਾਹਿਤ ਅਕੈਡਮੀ ਦਿੱਲੀ ਵਲੋਂ ਪੁਰਸਕਾਰ ਨਾਲ਼ ਸਨਮਾਨਿਤ ਸ਼ਾਇਰ ਜਸਵਿੰਦਰ ਹੋਣਗੇ। ਕੈਨੇਡਾ ਤੋਂ ਹੀ ਪ੍ਰਸਿੱਧ ਸ਼ਾਇਰ ਰਾਜਵੰਤ ਰਾਜ, ਦਵਿੰਦਰ ਗੌਤਮ, ਅਤੇ ਪ੍ਰੀਤ ਮਨ ਪ੍ਰੀਤ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪੁਸਤਕ ਵਿਚਾਰ ਚਰਚਾ ਅਤੇ ਲੋਕ ਅਰਪਣ ਤੋਂ ਬਾਅਦ ਸੰਗੀਤ ਦੇ ਧਨੀ ‘ਸੁਖਦੇਵ ਸਾਹਿਲ’ ਵਲੋਂ ਸੰਗੀਤਕ ਮਹਿਫ਼ਲ ਸਜਾਈ ਜਾਵੇਗੀ। ਰੰਗਾ ਰੰਗ ਕਵੀ ਦਰਬਾਰ ਹੋਵੇਗਾ। ਕੋਰੋਨਾ ਕਾਲ ਤੋਂ ਬਾਅਦ ਜ਼ੂਮ ਤੋਂ ਹਟ ਕੇ ਹੋ ਰਹੀ ਇਸ ਮਿਲਣੀ ਲਈ ਸਥਾਨਿਕ ਸ਼ਾਇਰਾਂ ਅਤੇ ਸਾਹਿਤ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਹੈ। ਸੱਦਾ-ਪੱਤਰ ਭੇਜੇ ਜਾ ਚੁੱਕੇ ਹਨ। ਵਧੇਰੇ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ:
ਡਾ. ਸੁਖਵਿੰਦਰ ਕੰਬੋਜ (ਪ੍ਰਧਾਨ) ਫੋਨ: 925-308-3000
ਕੁਲਵਿੰਦਰ (ਜਨਰਲ ਸਕੱਤਰ) 510-267-2090
ਲਾਜ ਨੀਲਮ ਸੈਣੀ (ਸਹਾਇਕ ਸਕੱਤਰ) 519-502-0551


Share