ਸ਼ਾਂਤੀਪੂਰਨ ਰੋਸ ਮਾਰਚਾਂ ਪ੍ਰਤੀ ਤਾਲਿਬਾਨ ਦਾ ਵਤੀਰਾ ਹਿੰਸਕ : ਸੰਯੁਕਤ ਰਾਸ਼ਟਰ

1237
Share

ਜਨੇਵਾ, 11 ਸਤੰਬਰ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਨੇ ਕਿਹਾ ਕਿ ਸ਼ਾਂਤੀਪੂਰਨ ਰੋਸ ਮਾਰਚਾਂ ਪ੍ਰਤੀ ਤਾਲਿਬਾਨ ਦਾ ਵਤੀਰਾ ਹਿੰਸਕ ਹੈ। ਇਸ ਵਿਚ ਵਾਧਾ ਹੀ ਦੇਖਣ ਨੂੰ ਮਿਲਿਆ ਹੈ। ਮਨੁੱਖੀ ਹੱਕ ਕੌਂਸਲ ਦੀ ਤਰਜਮਾਨ ਰਵੀਨਾ ਸ਼ਾਮਦਸਾਨੀ ਨੇ ਕਿਹਾ ਕਿ ਉਨ੍ਹਾਂ ਤਾਲਿਬਾਨ ਦੀ ਪ੍ਰਤੀਕਿਰਿਆ ਦੇਖੀ ਹੈ। ਮੁਜ਼ਾਹਰਾਕਾਰੀਆਂ ਖ਼ਿਲਾਫ਼ ਤਾਕਤ ਦੀ ਵਰਤੋਂ ਹੋਈ ਹੈ। ਗੋਲੀ ਚੱਲਣ ਨਾਲ ਚਾਰ ਮੌਤਾਂ ਵੀ ਹੋਈਆਂ ਹਨ। ਸੰਯੁਕਤ ਰਾਸ਼ਟਰ ਦੇ ਮਹਿਲਾਵਾਂ ਬਾਰੇ ਸੰਗਠਨ ਦੀ ਇੰਚਾਰਜ ਪ੍ਰਮਿਲਾ ਪਟਨ ਨੇ ਕਿਹਾ ਕਿ ਤਾਲਿਬਾਨ ਨੂੰ ਔਰਤਾਂ ਦੇ ਹੱਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੋਸ ਦਰਜ ਕਰ ਰਹੀਆਂ ਔਰਤਾਂ ਦੀ ਕੁੱਟਮਾਰ ਦੇਖ ਕੇ ਉਨ੍ਹਾਂ ਨੂੰ ਝਟਕਾ ਲੱਗਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਬੁਨਿਆਦੀ ਹੱਕਾਂ ਤੇ ਆਜ਼ਾਦੀ ਲਈ ਲੜ ਰਹੀਆਂ ਮਹਿਲਾਵਾਂ ਦੇ ਨਾਲ ਖੜ੍ਹਾ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਤਾਲਿਬਾਨ ਦੀ ਨਵੀਂ ਸਰਕਾਰ ਵਿਚ ਕਈ ਨਾਂ ਅਜਿਹੇ ਹਨ, ਜਿਨ੍ਹਾਂ ਉਤੇ ਸੰਗਠਨ ਨੇ ਪਾਬੰਦੀ ਲਾਈ ਹੋਈ ਹੈ। ਇਸ ਲਈ ਸਲਾਮਤੀ ਕੌਂਸਲ ਨੂੰ ਹੁਣ ਪਾਬੰਦੀਆਂ ਦੀ ਇਸ ਸੂਚੀ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਫ਼ੈਸਲਾ ਲੈਣਾ ਚਾਹੀਦਾ ਹੈ।¿;

Share