ਸ਼ਸ਼ੀਪਾਲ ਫੇਅਰਫੀਲਡ ਸਿਟੀ ਲਈ ਚੁਣੇ ਗਏ ਕਮਿਸ਼ਨਰ

89
Share

ਫੇਅਰਫੀਲਡ, 6 ਜੁਲਾਈ (ਪੰਜਾਬ ਮੇਲ)- ਪੰਜਾਬੀ ਭਾਈਚਾਰੇ ਦੀ ਜਾਣੀ-ਪਹਿਚਾਣੀ ਸ਼ਖਸੀਅਤ ਸ਼ਸ਼ੀਪਾਲ ਨੂੰ ਫੇਅਰਫੀਲਡ ਸਿਟੀ ਲਈ ਪਲਾਨਿੰਗ ਕਮਿਸ਼ਨਰ ਚੁਣ ਲਿਆ ਗਿਆ ਹੈ, ਜਿਸ ਨਾਲ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਸ਼ਸ਼ੀਪਾਲ ਲੰਮੇ ਸਮੇਂ ਤੋਂ ਫੇਅਰਫੀਲਡ ਸਿਟੀ ਵਿਚ ਰਹਿ ਰਹੇ ਹਨ। ਉੱਘੇ ਬਿਜ਼ਨਸਮੈਨ ਸ਼ਸ਼ੀਪਾਲ ਪਹਿਲਾਂ ਹੀ ਸਮਾਜਿਕ, ਧਾਰਮਿਕ, ਸੱਭਿਆਚਾਰਕ ਅਤੇ ਰਾਜਨੀਤਿਕ ਗਤੀਵਿਧੀਆਂ ਵਿਚ ਲੰਮੇ ਸਮੇਂ ਤੋਂ ਹਿੱਸਾ ਲੈ ਰਹੇ ਹਨ। ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਦੇਖਦਿਆਂ ਫੇਅਰਫੀਲਡ ਦੇ ਮੇਅਰ ਅਤੇ ਕੌਂਸਲ ਮੈਂਬਰਾਂ ਨੇ ਉਨ੍ਹਾਂ ਨੂੰ ਫੇਅਰਫੀਲਡ ਦਾ ਇਹ ਅਹਿਮ ਅਹੁਦਾ ਦੇ ਕੇ ਨਿਵਾਜਿਆ ਹੈ।
ਐਲਕ ਗਰੋਵ ਸਿਟੀ ਦੇ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ, ਫੇਅਰਫੀਲਡ ਦੇ ਸਿੱਖ ਆਗੂ ਹਰਜਿੰਦਰ ਸਿੰਘ ਧਾਮੀ, ਪਾਲ ਹੇਅਰ ਅਤੇ ਫੇਅਰਫੀਲਡ ਦੇ ਸਮੂਹ ਸਥਾਨਕ ਪੰਜਾਬੀਆਂ ਨੇ ਸ਼ਸ਼ੀਪਾਲ ਨੂੰ ਇਸ ਨਵੇਂ ਅਹੁਦੇ ਲਈ ਵਧਾਈ ਦਿੱਤੀ।

Share